Headlines

ਵਿੰਨੀਪੈਗ ਵਿਚ 26-27 ਅਗਸਤ ਨੂੰ ਤੀਆਂ ਦੇ ਮੇਲੇ ਮੌਕੇ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦਾ ਖੁੱਲਾ ਅਖਾੜਾ

ਵਿੰਨੀਪੈਗ ( ਸ਼ਰਮਾ)- ਸ਼ਹੀਦ ਊਧਮ ਸਿੰਘ ਕਲਚਰਲ ਐਂਡ ਸਪੋਰਟਸ ਕਲੱਬ ਵਿੰਨੀਪੈਗ ਵਲੋਂ  26 ਤੇ 27 ਅਗਸਤ ਨੂੰ ਮੈਪਲ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਜਾ ਰਹੇ ਸਰਬ ਸਾਂਝਾ ਟੂਰਨਾਮੈਂਟ ਦੌਰਾਨ ਤੀਆਂ ਦਾ ਮੇਲਾ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਸ਼ਨੀ ਤੇ ਐਤਵਾਰ ਦੋਵੇਂ ਦਿਨ ਪੰਜਾਬੀ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਮੁਟਿਆਰਾਂ ਦਾ ਗਿੱਧਾ ਵਿਸ਼ੇਸ਼ ਆਕਰਸ਼ਨ ਹੋਣਗੇ। ਇਸ ਦੌਰਾਨ ਪ੍ਰਸਿਧ ਗਾਇਕ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦਾ ਖੁੱਲਾ ਅਖਾੜਾ ਲੱਗੇਗਾ। ਵਧੇਰੇ ਜਾਣਕਾਰੀ ਲਈ ਪਿੰਕੀ ਘੁੰਮਣ ਨਾਲ ਫੋਨ ਨੰਬਰ 204-930-0998 ਤੇ ਸੰਪਰਕ ਕੀਤਾ ਜਾ ਸਕਦਾ ਹੈ।