Headlines

ਕਾਰ ਸਵਾਰਾਂ ਵਲੋਂ ਦੋ ਸਾਲਾ ਬੱਚਾ ਅਗਵਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,13 ਅਗਸਤ
ਜ਼ਿਲ੍ਹਾ ਤਰਨਤਾਰਨ ਵਿਖੇ ਐਤਵਾਰ ਰਾਤ 8 ਵਜੇ ਦੇ ਕਰੀਬ ਮੋਟਰਸਾਈਕਲ ਉਪਰ ਆਪਣੇ ਪਿਤਾ ਨਾਲ ਜਾ ਰਹੇ ਕਰੀਬ ਦੋ ਸਾਲਾ ਬੱਚੇ ਨੂੰ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਏ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਅੰਗਰੇਜ ਸਿੰਘ ਵਾਸੀ ਰੈਸੀ਼ਆਣਾ ਆਪਣੇ ਦੋ ਸਾਲ ਦੇ ਬੱਚੇ  ਗੁਰਸੇਵਕ ਸਿੰਘ ਨਾਲ ਆਪਣੀ ਰਿਸ਼ਤੇਦਾਰੀ ਵਿੱਚ ਕਿਸੇ ਨੂੰ ਮਿਲ਼ਣ ਲਈ ਚੋਹਲਾ ਸਾਹਿਬ ਵੱਲ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਪਿੰਡ ਡੇਰਾ ਸਾਹਿਬ ਦੇ ਕੋਲ ਪਿਛੋਂ ਆ ਰਹੇ ਕਾਰ ਸਵਾਰ ਤਿੰਨ ਵਿਅਕਤੀਆਂ ਵਲੋਂ ਆਪਣੀ ਕਾਰ ਨੂੰ ਅੱਗੇ ਕਰਕੇ ਮੋਟਰਸਾਈਕਲ ਸਵਾਰ ਅੰਗਰੇਜ ਸਿੰਘ ਨੂੰ ਰੋਕ ਕੇ ਜਿਥੇ ਉਸਦਾ ਮੋਬਾਈਲ ਖੋਹ ਲਿਆ ਗਿਆ,ਉਥੇ ਜਾਂਦੇ ਹੋਏ ਉਸਦੇ ਦੋ ਸਾਲਾਂ ਦੇ ਬੱਚੇ ਗੁਰਸੇਵਕ ਸਿੰਘ ਨੂੰ ਵੀ ਅਗਵਾ ਕਰਕੇ ਆਪਣੇ ਨਾਲ ਲੈ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਰਵੀਸੇ਼ਰ‌ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਸਬ ਇੰਸਪੈਕਟਰ ਵਿਨੋਦ ਸ਼ਰਮਾ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਪੁਲਿਸ ਟੀਮਾਂ ਬਣਾ ਕੇ ਵੱਖ ਵੱਖ ਜਗ੍ਹਾ ਤੇ ਭੇਜੀਆਂ ਗਈਆਂ ਹਨ। ਪੁਲਿਸ ਵਲੋਂ ਰਸਤੇ ਵਿੱਚ ਵੱਖ-ਵੱਖ ਜਗ੍ਹਾ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਅਗਵਾਕਾਰਾਂ ਦਾ ਕੋਈ ਸੁਰਾਗ਼ ਮਿਲ ਸਕੇ।ਦੇਰ ਰਾਤ ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਵੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਵਲੋਂ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਕੇ ਅਗਵਾਕਾਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।ਰਾਤ 11.30 ਵਜੇ ਖ਼ਬਰ ਲਿਖੇ ਜਾਣ ਤੱਕ ਅਗਵਾਕਾਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।ਇਸ ਘਟਨਾ ਦੀ ਖ਼ਬਰ ਇਲਾਕੇ ਵਿੱਚ ਫੈਲ ਜਾਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਫੋਟੋ: ਅਗਵਾ ਕੀਤੇ ਗਏ ਬੱਚੇ ਗੁਰਸੇਵਕ ਸਿੰਘ ਦੀ ਫੋਟੋ।