Headlines

ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫੀ ਜਿੱਤੀ

ਫਾਈਨਲ ਵਿਚ ਮਲੇਸ਼ੀਆ ਨੂੰ 4-3 ਨਾਲ ਹਰਾਇਆ-

ਚੇਨੱਈ, 12 ਅਗਸਤ ( ਦੇ ਪ੍ਰ ਬਿ)-ਇਥੇ ਖੇਡੇ ਗਏ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਟੂਰਨਾਮੈਂਟ ਦੇ  ਫਾਈਨਲ ਮੁਕਾਬਲੇ ’ਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਇਹ ਭਾਰਤ ਦੀ ਰਿਕਾਰਡ ਚੌਥੀ ਜਿੱਤ ਹੈ।

ਭਾਰਤ ਲਈ ਜੁਗਰਾਜ ਸਿੰਘ ਨੇ (9ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ ਨੇ (45ਵੇਂ ਮਿੰਟ), ਗੁਰਜੰਟ ਸਿੰਘ ਨੇ (45ਵੇਂ ਮਿੰਟ) ਅਤੇ ਆਕਾਸ਼ਦੀਪ ਸਿੰਘ (56ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਮਲੇਸ਼ੀਆ ਲਈ ਅਬੂ ਕਮਲ ਅਜ਼ਰਾਈ ਨੇ (14ਵੇਂ ਮਿੰਟ), ਰਹੀਮ ਰਾਜ਼ੀ ਨੇ (18ਵੇਂ ਮਿੰਟ), ਮੁਹੰਮਦ ਅਮੀਨੂਦੀਨ ਨੇ (28ਵੇਂ ਮਿੰਟ) ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਇੱਥੇ ਖੇਡੇ ਗਏ ਇਕ ਮੈਚ ਵਿੱਚ ਜਪਾਨ ਨੇ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।