Headlines

ਪੰਜਾਬੀ ਫਿਲਮ ”ਬੱਲੇ ਓ ਚਲਾਕ ਸੱਜਣਾ” ਦੀ ਸਫਲਤਾ ਲਈ ਧੰਨਵਾਦ

ਸਰੀ ( ਮਾਂਗਟ)- ਪੰਜਾਬੀ ਫਿਲਮ ਬੱਲੇ ਓ ਚਲਾਕ ਸੱਜਣਾ ਨੂੰ ਸਿਨੇਮਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਣ ਕਾਰਣ ਫਿਲਮ ਦੇ ਪ੍ਰੋਡਿਊਸਰ ਤੇ ਫਿਲਮ ਨਾਲ ਜੁੜੇ ਕਲਾਕਾਰ ਤੇ ਹੋਰ ਲੋਕ ਬਾਗੋ ਬਾਗ ਹਨ। ਬੀਤੀ 4 ਅਗਸਤ ਨੂੰ ਸਿਨੇਮਾ ਘਰਾਂ ਵਿਚ ਰੀਲੀਜ਼ ਹੋਈ ਫਿਲਮ ਬਾਕਸ ਆਫਿਸ ਤੇ ਚੰਗਾ ਬਿਜਨੈਸ ਕਰ ਰਹੀ ਹੈ। ਲੋਕਾਂ ਦੇ ਉਤਸ਼ਾਹੀ ਹੁੰਗਾਰੇ ਤੋ ਖੁਸ਼ ਫਿਲਮ ਦੇ ਨਿਰਮਾਤਾ ਸੁਖੀ ਢਿੱਲੋਂ, ਪਰਮ ਸਿੱਧੂ ਤੇ ਗੁਰੀ ਪੰਧੇਰ ਵਲੋਂ ਬੀਤੇ ਦਿਨ ਇਕ ਸਥਾਨਕ ਮੀਡੀਆ ਕਰਮੀਆਂ ਨਾਲ ਇਕ ਮਿਲਣੀ ਕਰਦਿਆਂ ਫਿਲਮ ਦੀ ਸਫਲਤਾ ਲਈ ਕੇਕ ਕੱਟਿਆ ਗਿਆ। ਇਸ ਮੌਕੇ ਮੀਡੀਆਂ ਕਰਮੀਆਂ  ਤੇ ਹੋਰ ਸਹਿਯੋਗੀਆਂ ਵਲੋਂ ਮਿਲੇ ਸਹਿਯੋਗ ਲਈ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਫਿਲਮ ਨਿਰਮਾਤਾਵਾਂ ਵਲੋਂ ਆਏ ਸੱਜਣਾ ਦੇ ਫਿਲਮ ਬਾਰੇ ਸੁਝਾਅ ਵੀ ਲਏ ਗਏ ਤੇ ਅਗਲੇ ਵਰੇੲ ਇਕ ਹੋਰ ਮਹੱਤਵਪੂਰਣ ਪ੍ਰਾਜੈਕਟ ਉਪਰ ਕੰਮ ਕਰਨ ਦਾ ਐਲਾਨ ਕੀਤਾ ਗਿਆ। ਮੰਚ ਸੰਚਾਲਨ ਨਵਨਲਪ੍ਰੀਤ ਰੰਗੀ ਨੇ ਕਰਦਿਆਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਉਘੇ ਸਮਾਜਿਕ ਕਾਰਕੁੰਨ ਸ ਹਰਮੀਤ ਸਿੰਘ ਖੁੱਡੀਆਂ ਭਰਾਤਾ ਸ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।