Headlines

 ਸਰੀ ਤੋਂ ਲਾਪਤਾ ਹੋਏ ਨੌਜਵਾਨ ਦੀ  ਕਲਟਸ ਲੇਕ ਵਿੱਚੋਂ ਲਾਸ਼ ਬਰਾਮਦ

ਸਰੀ, 16 ਅਗਸਤ ( ਸੰਦੀਪ ਸਿੰਘ ਧੰਜੂ)-

ਸਰੀ ਦੇ ਲਗਭਗ ਇਕ ਮਹੀਨਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਕਲਟਸ ਝੀਲ ਵਿੱਚੋਂ  ਲਾਸ਼ ਬਰਾਮਦ ਹੋਈ ਹੈ ਅਜੇ ਸਿੰਘ ਨਾਮਕ  22 ਸਾਲਾ ਨੌਜਵਾਨ ਬੀਤੀ 19 ਜੁਲਾਈ ਨੂੰ ਕਲਟਸ ਝੀਲ ‘ ਆਪਣੇ ਇਕ ਦੋਸਤ ਨੂੰ ਬਚਾਉਣ ਸਮੇਂ  ਟਿਊਬ ਤੋਂ ਪਾਣੀ  ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਦੋਂ ਤੋਂ  ਉਸਦੀ ਨਿਰੰਤਰ ਭਾਲ ਕੀਤੀ ਜਾ ਰਹੀ ਸੀ ਅਤੇ  ਬੀਤੇ ਦਿਨ ਦੁਪਹਿਰ ਸਮੇਂ  ਝੀਲ ਤੋਂ ਉਸਦੀ ਲਾਸ਼ ਬਰਾਮਦ ਕੀਤੀ ਗਈ ਹੈ ਦੱਸਣਯੋਗ ਹੈ ਕਿ ਪਿਛਲੇ ਚਾਰ ਹਫ਼ਤਿਆਂ ਦੇ ਸਮੇਂ ਵਿੱਚ ਖੇਤਰ ਵਿੱਚ ਡੁੱਬਣ ਨਾਲ ਇਹ ਚੌਥੀ ਮੌਤ ਹੈ ਚਿਲੀਵੈਕ ਆਰ ਸੀ ਐਮ ਪੀ ਦੇ ਬੁਲਾਰੇ ਨੇ ਇਸ ਘਟਨਾ ਉਥੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਅਪੀਲ ਕੀਤੀ ਹੈ