Headlines

‘ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਕਿਉਂ?” 20 ਅਗਸਤ ਨੂੰ ਸਰੀ ਵਿਚ ਇਕੱਤਰਤਾ ਸੱਦੀ

ਸਰੀ- ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ ਵੱਲੋਂ  ਪ੍ਰਸਿਧ ਗਾਇਕ ਗੁਰਦਾਸ ਮਾਨ ਦੇ ਕੈਨੇਡਾ ਵਿਚ ਸ਼ੋਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੰਸਥਾ ਵਲੋਂ  ”ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਕਿਉਂ?” ਦੇ ਮੁੱਦੇ ਉਪਰ ਇਕ ਮੀਟਿੰਗ 20 ਅਗਸਤ ਦਿਨ ਐਤਵਾਰ ਨੂੰ, ਆਰੀਆ ਬੈਂਕੁਟ ਹਾਲ ਸਰੀ (12350 Pattullo Pl, Surrey) ਵਿਚ ਦੁਪਿਹਰ 12 ਵਜੇ ਤੋ ਸ਼ਾਮ 3 ਵਜੇ ਤੱਕ ਰੱਖੀ ਗਈ ਹੈ। ਪ੍ਰਬੰਧਕਾਂ ਨੇ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸਮੂਹ ਪੰਜਾਬੀ ਸਾਹਿਤਕ ਸੰਸਥਾਵਾਂ ਤੇ ਪੰਜਾਬੀ ਮੀਡੀਆ ਸਮੇਤ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ਵਿਚ ਵਿਸ਼ੇਸ਼ ਕਰਕੇ  ਗੁਰਦਾਸ ਮਾਨ ਦੇ ਸ਼ੋਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਵਿਚਾਰ ਰੱਖਣ ਦੀ ਬੇਨਤੀ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ : ਚਰਨਜੀਤ ਸਿੰਘ ਸੁਜੋਂ 438 227 3465, ਸੁਖਦੇਵ ਸਿੰਘ ਸ਼ਾਹੀ (ਸਰਪੰਚ) (778) 385-0684, ਗੁਰਮੁਖ ਸਿੰਘ ਦਿਓਲ (ਗੋਲਡੀ) 604 834 9500