Headlines

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਕ ਬਲਬੀਰ ਸੰਘਾ ਦੀ ਪੁਸਤਕ ਰਿਲੀਜ਼

ਸਰ੍ਹੀ –(ਰੂਪਿੰਦਰ ਖਹਿਰਾ ਰੂਪੀ )-12 ਅਗਸਤ , ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਹੋਈ । ਜਿਸ ਵਿੱਚ ਸਭਾ ਦੇ ਮੈਂਬਰ ਬਲਬੀਰ ਸਿੰਘ ਸੰਘਾ ਦੀ ਪੁਸਤਕ “ ਪ੍ਰੇਮ ਕਣੀਆਂ”   ਰਿਲੀਜ਼ ਕੀਤੀ ਗਈ । ਸਟੇਜ ਦਾ ਸੰਚਾਲਨ  ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਸੁਚੱਜੇ ਢੰਗ ਨਾਲ ਨਿਭਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਲੇਖਕ ਬਲਬੀਰ ਸੰਘਾ , ਅਮਰੀਕ ਪਲਾਹੀ ਅਤੇ ਜਗਦੀਸ਼ ਬਮਰਾਹ ਸੁਸ਼ੋਭਿਤ ਹੋਏ ।

ਆਰੰਭ ਵਿੱਚ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ । ਕੁਝ ਬੁਲਾਰਿਆਂ ਤੋਂ ਬਾਅਦ ਲੇਖਕ ਦੀ ਪੁਸਤਕ ਬਾਰੇ ਪ੍ਰਿਤਪਾਲ ਗਿੱਲ, ਸੁਰਜੀਤ ਕਲਸੀ, ਇੰਦਰ ਪਾਲ ਸਿੰਘ ਸੰਧੂ( ਬਲਬੀਰ ਮਾਧੋ ਪੁਰੀ ਦਾ ਪਰਚਾ), ਅਮਰੀਕ ਪਲਾਹੀ, ਸਤਵੰਤ ਦੀਪਕ ਜਗਦੀਸ਼ ਬਮਰਾਹ ਵੱਲੋਂ ਪਰਚੇ ਪੜ੍ਹੇ ਗਏ।  ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ (ਗੀਤ ,ਵਿਚਾਰ) ਤ ਅਤੇ  ਪ੍ਰੋ : ਕਸ਼ਮੀਰਾ ਸਿੰਘ ਵੱਲੋਂ ਵਿਚਾਰ ਪੇਸ਼ ਕੀਤੇ ਗਏ । ਉਪਰੰਤ ਲੇਖਕ ਵੱਲੋਂ ਆਪਣੀ ਪੁਸਤਕ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ਗਈ ।  ਲੇਖਕ ਦੀ ਬੇਟੀ ਹਰਸੁੱਖ ਪਾਲ ਵੱਲੋਂ ਆਪਣੇ ਪਿਤਾ ਬਾਰੇ ਵਿਚਾਰ ਪੇਸ਼ ਕੀਤੇ ਗਏ । ਇਸ ਮੌਕੇ ਲੇਖਕ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ । ਉਪਰੰਤ ਸਭਾ ਦੇ ਮੈਂਬਰ, ਪ੍ਰਧਾਨਗੀ ਮੰਡਲ , ਆਏ ਮਹਿਮਾਨਾਂ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਬਲਬੀਰ ਸੰਘਾ ਦੀ ਪੁਸਤਕ “ਪ੍ਰੇਮ ਕਣੀਆਂ” ਦਾ ਲੋਕ ਅਰਪਣ ਕੀਤਾ ਗਿਆ । ਇਸ ਮੌਕੇ ਪ੍ਰੋ: ਕਸ਼ਮੀਰਾ ਸਿੰਘ, ਡਾ: ਗੁਰਮਿੰਦਰ ਸਿੱਧੂ, ਹਰਪਾਲ ਸਿੰਘ ਬਰਾੜ, ਦਰਸ਼ਨ ਸੰਘਾ,  ਇੰਦਰਜੀਤ ਸਿੰਘ ਧਾਮੀ, ਸਰਵਨ ਸਿੰਘ ਰੰਧਾਵਾ, ਸਰਬਜੀਤ ਰੰਧਾਵਾ, ਹਰਚੰਦ ਗਿੱਲ, ਕ੍ਰਿਸ਼ਨ ਭਨੋਟ ,ਅਮਰੀਕ ਸਿੰਘ ਲੇਲ੍ਹ, ਹਰਸ਼ਰਨ ਕੌਰ , ਡਾ: ਬਲਦੇਵ ਸਿੰਘ ਖਹਿਰਾ, ਕਰਨਲ ਹਰਜੀਤ ਬੱਸੀ, ਬੇਅੰਤ ਸਿੰਘ ਢਿਲੋਂ, ਸਾਦਾ ਸੰਘਾ, ਹਰਬੀਰ ਸੰਘਾ, ਗੁਰਮੀਤ ਸਿੰਘ ਕਾਲਕਟ, ਨਰਿੰਦਰ ਸਿੰਘ, ਦਵਿੰਦਰ ਸਿੰਘ ਸੰਘਾ, ਰੂਪਿੰਦਰ ਕੌਰ ਬਾਜਵਾ, ਨਿਅਜੀਤ ਕੌਰ ਚਾਹਲ, ਰਣਜੀਤ ਕੌਰ ਪੰਨੂ, ਜਸਬੀਰ, ਮਹਿੰਦਰ ਸਿੰਘ ਘੇੜਾ, ਮਨਜੀਤ ਕੌਰ, ਸਤਵੰਤ ਸਿੰਘ ਦੀਪਕ, ਹਰਦੀਪ ਸਿੰਘ ਚਾਹਲ, ਰਣਬੀਰ ਸਿੰਘ ਬਾਜਵਾ, ਸੋਹਣ ਸਿੰਘ, ਕੇਸਰ ਸਿੰਘ ਕੂਨਰ, ਸਵਿੰਦਰ ਸਿੰਘ ਖੰਗੂਰਾ, ਜਗਮੀਤ ਸਿੰਘ ਦਾਂਦੀਵਾਲ, ਨਛਤੱਰ ਸਿੰਘ ਦਾਂਦੀਵਾਲ,ਸਕਮਕਰਜੀਤ  ਸਿੰਘ ਜੌਹਲ,ਐਮ.ਕੇ, ਸਿਕੰਦਰ ਸਿੰਘ ਸੇਖਾ, ਹਰਮਿੰਦਰ ਸਿੰਘ, ਦਲੀਪ ਸਿੰਘ, ਪ੍ਰਭਜੀਤ ਸਿੰਘ, ਸੁਖਦੇਵ ਸਿੰਘ ਦਰਦੀ, ਗੁਰਿੰਦਰ ਜੀਤ, ਰਣਜੀਤ ਸਿੰਘ ਢੱਡਾ, ਗੁਰਮੇਲ ਬਦੇਸ਼ਾ,ਨਰਿੰਦਰ ਬਾਈਆ,ਹਰਬੰਸ ਕੌਰ ਬੈਂਸ, ਰਮਿੰਦਰ ਜੀਤ ਕੌਰ ਸੰਘਾ, ਗੁਨੰਵਤ ਬੱਸੀ, ਪਰਮਿੰਦਰ ਸਵੈਚ, ਜਸਵੀਰ ਸਰ੍ਹਾਂ, ਕਰਨ ਜੀਤ ਸੰਘਾ, ਦਰਸ਼ਨ ਸਿੰਘ ਸਿੱਧੂ, ਜਸਵੀਰ ਕਾਹਲੋਂ, ਅਮਰਜੀਤ ਕੌਰ ,ਅਜੀਤ ਪਾਲ ਸੰਘਾ, ਹਰਸੁੱਖ ਪਾਲ ਸੰਘਾ, ਮੇਹਰ ਸੰਘਾ, ਜਸਵੰਤ ਕੌਰ, ਮਨਜੀਤ ਮੱਲਾ,‍ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ।

ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੁਝ ਸ਼ਬਦਾਂ ਨਾਲ ਸਭ ਦਾ ਧੰਨਵਾਦ ਕੀਤਾ ਗਿਆ। ਇਹ ਸਮਾਗਮ ਰੋਚਕ ਮਈ ਢੰਗ ਨਾਲ ਪ੍ਰਵਾਨ ਚੜ੍ਹਿਆ ।