Headlines

ਬੀਸੀ ਚਿਲਡਰਨ ਹਸਪਤਾਲ ਦੀ ਸਹਾਇਤਾ ਲਈ 46 ਹਜ਼ਾਰ ਡਾਲਰ ਇਕੱਤਰ ਕੀਤੇ

ਐਬਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਉਪਰਾਲਾ-

ਪ੍ਰਬੰਧਕਾਂ ਵਲੋਂ ਸਪਾਂਸਰਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ-

ਐਬਸਫੋਰਡ  (ਦੇ ਪ੍ਰ ਬਿ)- ਐਬਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਬੀ ਸੀ ਚਿਲਡਰਨ  ਹਸਪਤਾਲ ਦੀ ਸਹਾਇਤਾ ਲਈ ਤੀਸਰਾ ਸਾਲਾਨਾ ਫੰਡਰੇਜ਼ਿੰਗ ਸਮਾਗਮ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ 46,000 ਡਾਲਰ  ਤੋਂ ਵੱਧ ਦਾ ਫੰਡ  ਇਕੱਠਾ ਕੀਤਾ ਗਿਆ ਜਿਸ ਲਈ ਪ੍ਰਬੰਧਕਾਂ ਵਲੋ ਦਾਨੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਫਲ ਫੰਡਰੇਜਿੰਗ ਲਈ ਐਬਟਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਈਬਾ ਅਲੀ, ਡੇਵੋਨ ਅਰੋੜਾ, ਅਰਮਾਨ ਬਜਾਜ, ਰੱਬਾਨੀ ਬੱਤਰਾ, ਰਈਸਾ ਬੱਤਰਾ, ਕੈਥਰੀਨ ਡੇਂਗ, ਅੰਮ੍ਰਿਤ ਧਾਲੀਵਾਲ, ਅਰਮਾਨ ਧਾਲੀਵਾਲ, ਡੇਜ਼ੀ ਢੇਸੀ, ਪੁਨੀਤ ਢਿੱਲੋਂ, ਐਂਜਲ ਗੱਖੜ, ਮਨਤਾਜ ਗਰੇਵਾਲ, ਇਮਲਿਕਾ ਕਪੂਰ, ਡਾ. ਇਰੋਨਿਕਾ ਕਪੂਰ, ਅਨੀਸ਼ਾ ਖੇੜਾ, ਆਦੀਆ ਮਿੱਤਲ, ਕੀ ਟਰੂਂਗ, ਅਤੇ ਗ੍ਰਿਸ਼ਮਾ ਵਧਾਵਨ ਵਲੋਂ ਬੇਹਤਰੀਨ ਵਲੰਟੀਅਰ ਸੇਵਾਵਾਂ ਨਿਭਾਉਂਦਿਆਂ ਇਸ ਫੰਡਰੇਜਿੰਗ ਨੂੰ ਸਫਲ ਬਣਾਇਆ।

ਇਸ ਸਬੰਧੀ ਮਿਸ਼ਨ ਵਿਖੇ ਕਰਵਾਏ ਗਏ ਸਮਾਗਮ ਵਿਚ 350 ਤੋਂ ਉਪਰ ਲੋਕਾਂ ਨੇ ਸ਼ਮੂਲੀਅਤ ਕੀਤੀ। ਈਵੈਂਟ ਦੌਰਾਨ ਡਾਂਸ ਪਾਰਟੀ ਤੋਂ ਇਲਾਵਾ ਰੈਫਲ ਇਨਾਮ, ਬੈਲੂਨ ਟਵਿਸਟਰ, ਮਹਿੰਦੀ ਕਲਾਕਾਰੀ ਤੇ  ਫੋਟੋ ਬੂਥ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਸਮਾਂਸਰਾਂ ਜਿਹਨਾਂ ਵਿਚ ਸੰਧੂ ਐਂਡ ਸਰਾਂ ਮੋਰਟਗੇਜ ਇੰਕ., ਸਮਾਰਟ ਚੁਆਇਸ ਟ੍ਰਾਂਸਪੋਰਟ ਲਿਮਿਟਿਡ ਡਾ. ਰੈਂਡੀ ਵਧਾਵਨ ਅਤੇ ਭਾਰਤੀ ਸੰਧੂ, ਬੋਮੀ ਆਹੂਜਾ ਨੋਟਰੀ ਕਾਰਪੋਰੇਸ਼ਨ, ਬੀਸੀ ਫਰੋਜ਼ਨ ਫੂਡਜ਼, ਏ ਐਂਡ ਪੀ ਫਰੂਟ ਗ੍ਰੋਅਰਜ਼ ਲਿਮਟਿਡ, ਜਗਦੀਸ਼ ਕੰਗ ਅਤੇ ਵਰਮਾ ਮੌਰਟਗੇਜ਼ ਦੇ ਯੋਗਦਾਨ ਤੇ ਪ੍ਰੇਰਨਾ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Abbotsford Sturdents raised over $ 46 000   to support BC Childrens Hospital,

Abbotsford ( Des Pardes)- – The students of Abbotsford Senior Secondary School held a successful third annual fundraising event in aid of BC Children’s Hospital. More than 46,000 dollars were collected on this occasion for which the organizers thanked the donors. Abbotsford Senior Secondary School students for this successful fundraising including Iba Ali, Devon Arora, Armaan Bajaj, Rabbani Batra, Raissa Batra, Katherine Deng, Amrit Dhaliwal, Armaan Dhaliwal, Daisey Dhesi, Punit Dhillon, Angel Gakhar, Mantaj Grewal, Emalika Kapoor, Eronika Kapoor, Anisha Khera, Adiya Mittal, Ky Truong, and Grishma Wadhawan,  made this fundraising a success with excellent volunteer services.

More than 350 people participated in the function organized at the Mission. Apart from dance party, raffle prizes, balloon twister, Mehndhi artist, Photo Booth etc. were the center of special attraction during the event. On this occasion, the Platinum sponsors, including Sandhu and Saran Mortgage Inc., Smart Choice Transport Limited, Dr. Randy Wadhawan , Bharti Sandhu, Bomi Ahuja Notary Corporation, BC Frozen Foods, A&P Fruit Growers Ltd., Jagdish Kang and Verma Mortgages are thanked for their contribution and inspiration.