Headlines

ਐਬਸਫੋਰਡ ਵਿਚ ਡੇਅ ਟੂ ਡੇਅ ਗਰੋਸਰੀ ਸਟੋਰ ਦੀ ਗਰੈਂਡ ਓਪਨਿੰਗ ਜਲਦ

ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਦੇ ਸਾਊਥ ਫਰੇਜ਼ਰ ਵੇਅ ਉਪਰ ਗੁਰਦੁਆਰਾ ਬਾਬਾ ਬੰਦਾ ਬਹਾਦਰ ਦੇ ਨੇੜੇ ਡੇਅ ਟੂ ਡੇਅ ਗਰੋਸਰੀ ਸਟੋਰ ਖੁੱਲ ਗਿਆ ਹੈ। ਸਟੋਰ ਦੀ ਰਸਮੀ ਗਰੈਂਡ ਓਪਨਿੰਗ ਅਗਲੇ ਕੁਝ ਦਿਨਾਂ ਤੱਕ ਹੋਣ ਜਾ ਰਹੀ ਹੈ। ਇਸ ਸਬੰਧੀ ਸਟੋਰ ਦੇ ਪ੍ਰਬੰਧਕ ਮਨਮਿੰਦਰ ਸਿੰਘ ਨੇ ਦੱਸਿਆ ਕਿ ਅਨਮੋਲ ਸਿੰਘ ਕਾਲੜਾ ਦੇ ਸਹਿਯੋਗ ਤੇ ਅਗਵਾਈ ਹੇਠ ਸਟੋਰ ਦੀ ਗਰੈਂਡ ਓਪਨਿੰਗ ਜਲਦ ਹੀ ਪੂਰੇ ਧੂਮਧਾਮ ਧੜੱਕੇ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਮੌਜੂਦ ਸ੍ਰੀ ਅਨਮੋਲ ਕਾਲੜਾ ਨੇ ਦੱਸਿਆ ਕਿ ਡੇਅ ਟੂ ਡੇਅ ਗਰੋਸਰੀ ਸਟੋਰ ਦੀ ਇਸ ਐਬਸਫੋਰਡ ਲੋਕਸ਼ਨ ਤੇ ਬਾਜ਼ਾਰ ਨਾਲੋਂ ਸਸਤੇ  ਤੇ ਬੇਹਤਰ ਉਤਪਾਦਾਂ ਦੀ ਸਪਲਾਈ ਦੇ ਨਾਲ ਗਾਹਕਾਂ ਨੂੰ ਸ਼ਾਨਦਾਰ ਤੇ ਸਾਫ ਸੁਥਰੇ ਮਾਹੌਲ ਵਿਚ ਗਰੋਸਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਕੈਪਸ਼ਨ- ਐਬਸਫੋਰਡ ਵਿਖੇ ਡੇਅ ਟੂ ਡੇਅ ਗਰੋਸਰੀ ਸਟੋਰ ਤੇ ਗਾਹਕਾਂ ਦਾ ਸਵਾਗਤ ਕਰਦੇ ਹੋਏ ਸ ਅਨਮੋਲ ਸਿੰਘ ਕਾਲੜਾ ਤੇ ਸ ਮਨਮਿੰਦਰ ਸਿੰਘ।