Headlines

ਅਮਰਜੀਤ ਸਿੰਘ ਢਡਵਾਰ ਡੈਲਟਾ ਪੁਲਿਸ ਪਾਈਪ ਬੈਂਡ ਦੀ ਟੀਮ ਵਿਚ ਸ਼ਾਮਿਲ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਤੇ ਸਮਾਜ ਸੇਵੀ ਅਮਰਜੀਤ ਸਿੰਘ ਢਡਵਾਰ ਨੂੰ  ਡੈਲਟਾ ਪੁਲਿਸ ਪਾਈਪ ਬੈਂਡ ਦੇ ਨਵੇਂ  ਮੈਂਬਰ ਵਜੋਂ ਲਿਆ ਗਿਆ ਹੈ। ਡੈਲਟਾ ਪੁਲਿਸ ਵਲੋਂ ਪੁਲਿਸ ਪਾਈਪ ਬੈਂਡ ਦੀ ਟੀਮ ਵਿਚ ਤਿੰਨ ਨਵੇ ਮੈਂਬਰ ਲਏ ਗਏ ਹਨ ਜਿਹਨਾਂ ਵਿਚ  ਕਾਂਸਟੇਬਲ ਲੀ ਚੈਪਮੈਨ, ਸਾਰਜੈਂਟ ਜਿਮ ਇੰਗ੍ਰਾਮ ਅਤੇ ਅਮਰਜੀਤ ਸਿੰਘ ਢਡਵਾਰ ਦੇ ਨਾਮ ਸ਼ਾਮਿਲ ਹਨ।

ਡੈਲਟਾ ਪੁਲਿਸ ਵਲੋਂ ਜਾਰੀ ਇਕ ਸੂਚਨਾ ਵਿਚ ਉਕਤ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਢਡਵਾਰ ਬਾਰੇ ਦੱਸਿਆ ਗਿਆ ਹੈ ਕਿ ਅਮਰਜੀਤ ਸਿੰਘ 2015 ਤੋਂ ਡੈਲਟਾ ਪੁਲਿਸ ਫਾਉਂਡੇਸ਼ਨ ਦੇ ਨਾਲ ਇੱਕ ਵਲੰਟੀਅਰ ਦੇ ਤੌਰ ‘ਤੇ ਕੰਮ ਕਰਦੇ ਆ ਰਹੇ ਹਨ। ਉਹ ਹੋਰ ਕਮਿਊਨਿਟੀ ਚੈਰਿਟੀ ਅਤੇ ਯੁਵਾ ਸੰਸਥਾਵਾਂ ਦੇ ਨਾਲ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਅਮਰਜੀਤ ਬੀ ਸੀ ਮੋਟਰਸਾਈਕਲ ਡਰਿਲ ਟੀਮ ਅਤੇ ਦਾ ਰਾਈਡ 2 ਸਰਵਾਈਵ ਦਾ ਵੀ ਸਰਗਰਮ ਮੈਂਬਰ ਹੈ।