Headlines

ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਨੇ ਕਰਵਾਇਆ ਸ਼ਾਨਦਾਰ ਖੇਡ ਮੇਲਾ

ਗਾਇਕ ਦੀਪ ਢਿੱਲੋਂ ‘ਤੇ ਜੈਸਮੀਨ ਜੱਸੀ  ਨੇ ਲਾਈਆਂ ਤੀਆਂ  ਵਿਚ ਰੌਣਕਾਂ

ਵਿੰਨੀਪੈਗ ( ਸੁਰਿੰਦਰ ਮਾਵੀ, ਨਰੇਸ਼ ਸ਼ਰਮਾ)–ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ ਸਰਬ ਸਾਂਝਾਂ ਖੇਡ ਮੇਲਾ ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਗਿਆ। ਪਰਮਜੀਤ  ਧਾਲੀਵਾਲ ,ਨਵਤਾਰ ਬਰਾੜ,ਰਾਜ ਗਿੱਲ,ਪ੍ਰਦੀਪ ਬਰਾੜ,ਜੱਸਾ ਸਰਪੰਚ ,ਹੁਸ਼ਿਆਰ ਗਿੱਲ,  ਸਰਪ੍ਰੀਤ ਬਿੱਲਾ,  ਮਨਵੀਰ ਮਾਂਗਟ, ਕੁਲਜੀਤ ਘੁੰਮਣ, ਗੁਰਜਿੰਦਰ ਥਿੰਦ, ਮਨਿੰਦਰ ਸਿੰਘ , ਪਰਮਜੀਤ ਚੜਿੱਕ , ਚਮਕੌਰ ਸਿੰਘ ਗਿੱਲ, ਗੁਰਬਾਜ਼ ਸਿੰਘ , ਨਿੰਦਰ ਬਾਈ  ਵੱਲੋਂ ਕਰਵਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਨੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਸਰੇ ਨਾਲ ਜੋੜਨਾ ‘ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਨਾ । ਇਸ ਮੇਲੇ ਵਿਚ ਕਾਂਉਸਲਰ ਦੇਵੀ ਸ਼ਰਮਾ , ਐਮ ਐਲ ੲ ਮਿੰਟੂ ਸੰਧੂ, ਐਮ  ਐਲ ਏ ਦਲਜੀਤ ਬਰਾੜ ‘ਤੇ ਮੈਨੀਟੋਬਾ ਸੂਬੇ ਦੇ ਮੰਤਰੀ ਐਂਡਰਿਊ ਸਮਿਥ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ। ਟੂਰਨਾਮੈਂਟ ‘ਚ ਮੈਪਲ ਕਲੱਬ, ਯੁਨਾਇਟਡ ਪੰਜਾਬ ਸਪੋਰਟਸ ਕਲੱਬ, ਈ.ਕੇ ਸਪੋਰਟਸ ਕਲੱਬ ‘ਤੇ ਹੋਰ ਬਹੁਤ ਸਾਰੇ ਕਲੱਬ ਵੱਲੋਂ ਫੁੱਟਬਾਲ,ਬਾਸਕਟਬਾਲ, ਵਾਲੀਬਾਲ ਬੈਡਮਿੰਟਨ ਤੇ ਐਥਲੈਟਿਕਸ ਵਿਚ ਵੀ ਜ਼ੋਰ ਅਜ਼ਮਾਇਸ਼ ਹੋਈ। ਇਨ੍ਹਾਂ ਸਾਰੀਆਂ ਖੇਡਾਂ ਵਿਚ ਤਕਰੀਬਨ 100 ਤੋਂ ਵੱਧ ਟੀਮਾਂ ਨੇ ਭਾਗ ਲਿਆ। ਫੁੱਟਬਾਲ ਵਿਚ ਅੰਡਰ 8, ਅੰਡਰ 10 ,ਅੰਡਰ 14 ਦੀਆਂ ਟਰਾਫ਼ੀਆਂ ਯੁਨਾਇਟਡ ਪੰਜਾਬ ਸਪੋਰਟਸ ਕਲੱਬ ਨੇ ਮੇਪਲ ਫੁੱਟਬਾਲ ਕਲੱਬ ਨੂੰ ਹਰਾ ਕੇ ਜਿੱਤੀਆਂ । ਅੰਡਰ 12 ‘ਤੇ ਅੰਡਰ 17 ਵਰਗ  ਮੇਪਲ ਸਪੋਰਟਸ ਕਲੱਬ ਨੇ   ਕਬਜ਼ਾ ਕੀਤਾ। ਇਸ ਮੌਕੇ ਵਜ਼ਨੀ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਗਏ।  ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਬੰਟੀ ਢਿੱਲੋਂ  ਦੀ ਟੀਮ ਨੇ ਸੁਰਜੀਤ ਧਾਲੀਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਵਾਲੀਬਾਲ ਮੈਚ ਰਾਨਾ, ਰਾਜੂ , ਨਿੰਮ੍ਹਾ ‘ਤੇ ਫ਼ੌਜੀ ਦੀ ਰੇਖ ਦੇਖ ਵਿਚ ਕਰਵਾਏ ਗਏ। ਦੌੜਾਂ ਵਿਚ ਹਰ ਉਮਰ, ਵਰਗ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਦਾ ਆਨੰਦ ਖੇਡ ਮੇਲੇ’ਚ ਆਏ ਹੋਏ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸ਼ਾਟਪੁੱਟ ਸੱਠ ਸਾਲਾਂ ਵਰਗ ਵਿਚ ਸੁਰਿੰਦਰ ਮਾਵੀ ਨੇ ਪਹਿਲਾ,ਸੁਖਦੇਵ ਤੂਰ ਨੇ ਦੂਜਾ ‘ਤੇ ਸਰਬਜੀਤ ਮਾਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ‘ਤੇ ਇਸਤਰੀਆਂ ਦੇ ਮੁਕਾਬਲੇ ਵਿਚ ਕਮਲੇਸ਼ , ਗੁਰਵਿੰਦਰ ‘ਤੇ ਇਮਰੀਨ ਨੇ ਕ੍ਰਮਵਾਰ ਪਹਿਲਾ,ਦੂਜਾ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਵਿਚ100, ੪00 ਮੀਟਰ ਦੀਆਂ ਅਲੱਗ ਅਲੱਗ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ। ੪੦੦ ਮੀਟਰ ਦੌੜ ਵਿਚ ਸਿਮਰਨ , ਹਰਸ਼ ‘ਤੇ ਮਾਈਕਲ ਕ੍ਰਮਵਾਰ ਪਹਿਲਾ,ਦੂਜਾ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਤਾਸ਼ ਦੀ ਬਾਜੀ ‘ਚ ਜਸਵੀਰ ‘ਤੇ ਜਗਪਾਲ ਦੀ ਟੀਮ ਨੇ ਦਰਸ਼ਨ ਸਿੰਘ ‘ਤੇ ਸੁਰਜੀਤ ਸਿੰਘ  ਦੀ ਟੀਮ ਨੂੰ ਹਰਾ ਕੇ ਕੱਪ ਜਿਤਿਆ । ਟੂਰਨਾਮੈਂਟ ਵਿਚ ਔਰਤਾਂ ਨੇ ਰੱਸਾ-ਕੱਸੀ ‘ਚ ਆਪਣੇ ਜ਼ੋਰ ਅਜ਼ਮਾਏ, ਜਿਸ ਵਿਚઠਮੇਪਲ  ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ, ਜਿਸ ਨੂੰ ਸੰਦੀਪ ਭੱਟੀ  ਅਤੇ ਪਿੰਕੀ ਘੁੰਮਣ ਨੇ ਵਧੀਆ ਸਟੇਜ ਸੰਚਾਲਨ ਕਰ ਕੇ ਸਾਰਿਆਂ ਦਾ ਮਨ ਮੋਹਿਆ । ਦੀਪ ਢਿੱਲੋਂ ‘ਤੇ ਜੈਸਮੀਨ ਜੱਸੀ ਨੇ  ਆਪਣੇ ਨਵੇ ‘ਤੇ ਪੁਰਾਣੇ ਗੀਤ ਸੁਣਾ ਕੇ ਸਭ ਦਾ ਮੰਨ ਮੋਹਿਆ। ਇਸ ਵਿਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਇਸ ਪੂਰੇ ਟੂਰਨਾਮੈਂਟ ਦੌਰਾਨ ਕੜੀ ਚੌਲ, ਜਲੇਬੀਆਂ, ਸਮੋਸੇ,  ਚਾਹ ਪਕੌੜੇਂਆਂ ਦਾ ਲੰਗਰ ਲਗਾਇਆ ਗਿਆ। । ਖੇਡ ਮੇਲੇ ਦੀ ਕਮੇਟੀ ਵੱਲੋਂ ਬਲਦੇਵ ਸਿੰਘ ਖੋਸਾ ‘ਤੇ ਗੁਰਮੀਤ ਸਿੰਘ(ਗੀਟਾ) ਦੀ ਟੀਮ ਵੱਲੋਂ ਕੀਤੇ ਕੰਮ ਦੀ ਸਰਾਹਨਾ ਕੀਤੀ ‘ਤੇ ਵਿਸ਼ੇਸ਼ ਤੋਰ ‘ਤੇ ਧੰਨਵਾਦ ਕੀਤਾ ਗਿਆ। ਕਲੱਬ ਦੇ ਮੈਂਬਰਾਂ ਵੱਲੋਂ ਸਾਰੇ ਹੀ ਖਿਡਾਰੀਆਂ, ਦਰਸ਼ਕਾਂ ‘ਤੇ ਸਪਾਂਸਰਾਂ ਦਾ ਧੰਨਵਾਦ ਕੀਤਾ ।