Headlines

ਐਬਸਫੋਰਡ ਕਬੱਡੀ ਟੂਰਨਾਮੈਂਟ ਵਿਚ ਯੂਥ ਕਬੱਡੀ ਕਲੱਬ ਦੀ ਟੀਮ ਜੇਤੂ

ਸ਼ੰਕਰ ਸੰਧਵਾਂ ਬੈਸਟ ਰੇਡਰ ਅਤੇ ਗੁਰਦਿੱਤ ਕਿਸ਼ਨਗੜ ਨੂੰ ਬੈਸਟ ਸਟਾਪਰ ਐਵਾਰਡ ਨਾਲ ਸਨਮਾਨਿਤ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਐਬੀ ਸਪੋਰਟਸ ਅਤੇ ਨਾਰਥ ਅਮਰੀਕਾ ਕਬੱਡੀ ਫੈਡਰੇਸ਼ਨ ਵਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੇ ਫਾਈਨਲ ਵਿਚ ਯੂਥ ਕਬੱਡੀ  ਕਲੱਬ ਦੀ ਟੀਮ ਦੀ ਟੀਮ ਨੇ ਐਬੀ ਸਪੋਰਟਸ ਕਲੱਬ ਦੀ ਟੀਮ ਨੂੰ ਹਰਾਕੇ ਕੱਪ ਉਪਰ ਕਬਜ਼ਾ ਕਰ ਲਿਆ। ਟੂਰਨਾਮੈਂਟ ਦੌਰਾਨ ਸ਼ੰਕਰ ਸੰਧਵਾਂ ਨੂੰ ਬੈਸਟ ਰੇਡਰ ਅਤੇ ਗੁਰਦਿੱਤ ਕਿਸ਼ਨਗੜ ਨੂੰ ਬੈਸਟ ਸਟਾਪਰ ਐਲਾਨਿਆ ਗਿਆ। ਜੇਤੂ ਟੀਮਾਂ  ਤੇ ਖਿਡਾਰੀਆਂ ਨੂੰ ਟੂਰਨਾਮੈਂਟ ਦੇ ਮੁੱਖ ਪ੍ਰਬੰਧਕਾਂ ਇਕਬਾਲ ਸਿੰਘ ਸਵੈਟ, ਰਮਨਦੀਪ ਸਿੰਘ ਝੱਜ, ਪਾਲੀ ਬਦੇਸ਼ਾ, ਜੀਵਨ ਬੜਿੰਗ, ਇਕਬਾਲ ਮਾਨ, ਰਾਜ ਸਿੱਧੂ, ਹਰਦੀਪ ਸਿੰਘ ਪਰਮਾਰ, ਨੇਕਾ ਨਕੋਦਰ, ਬਲਵੀਰ ਬੈਂਸ ਤੇ ਹੋਰ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਉਘੇ ਕਬੱਡੀ ਬੁਲਾਰੇ ਮੋਮੀ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ( ਪੂਰੀ ਖਬਰ ਜਲਦ-ਹਰਦੀਪ ਸਿੰਘ ਸਿਆਣ ਵੱਲੋਂ)