Headlines

ਐਡਮਿੰਟਨ ਦੇ ਭਮਰਾ ਪਰਿਵਾਰ ਨੂੰ ਸਦਮਾ-ਮਾਤਾ ਸੁਰਿੰਦਰ ਕੌਰ ਭਮਰਾ ਦਾ ਸਦੀਵੀ ਵਿਛੋੜਾ

ਐਡਮਿੰਟਨ ( ਦੀਪਤੀ)- ਐਡਮਿੰਟਨ ਦੇ ਭਮਰਾ ਪਰਿਵਾਰ ਨੁੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ  ਸ੍ਰੀਮਤੀ ਸੁਰਿੰਦਰ ਕੌਰ ਭਮਰਾ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਜਨਮ  6 ਜੁਲਾਈ 1943 ਨੂੰ ਹੋਇਆ ਸੀ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 4 ਸਤੰਬਰ ਨੂੰ ਦੁਪਹਿਰ 1 ਵਜੇ ਐਡਮਿੰਟਨ ਫਿਊਨਰਲ ਹੋਮ 6403 ਰੋਪਰ ਰੋਡ ਨਾਰਥ ਵੈਸਟ ਐਡਮਿੰਟਨ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਸ਼ਾਮ 3 ਵਜੇ ਗੁਰਦੁਆਰਾ ਮਿਲਵੁੱਡ 2606 ਮਿਲਵੁਡਜ ਰੋਡ ਈਸਟ, ਨਾਰਥ ਵੈਸਟ ਐਡਮਿੰਟਨ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਸ ਕਰਨੈਲ ਸਿੰਘ ਭਮਰਾ ਨਾਲ ਫੋਨ ਨੰਬਰ 780-990-6166 ਜਾਂ ਬਰਿੰਦਰ ਸਿੰਘ ਭਮਰਾ ਨਾਲ ਫੋਨ ਨੰਬਰ 780–504-6166 ਤੇ ਸੰਪਰਕਕੀਤਾ ਜਾ ਸਕਦਾ ਹੈ।