Headlines

ਕੈਨੇਡੀਅਨ ਓਲੰਪੀਅਨ ਅਲੈਗਜ਼ੈਂਡਰਾ ਪੌਲ ਦੀ ਹਾਦਸੇ ’ਚ ਮੌਤ

ਓਟਵਾ, 27 ਅਗਸਤ-ਕੈਨੇਡਾ ਦੀ ਸਾਬਕਾ ਓਲੰਪੀਅਨ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਲੰਘੇ ਦਿਨੀਂ ਓਂਟਾਰੀਓ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਅਲੈਗਜ਼ੈਂਡਰਾ ਪੌਲ 31 ਸਾਲਾਂ ਦੀ ਸੀ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਨੂੰ ਪੌਲ ਆਪਣੇ ਬੱਚੇ ਨਾਲ ਇੱਕ ਵਾਹਨ ਵਿੱਚ ਸੀ ਜਦੋਂ ਮੈਲਨਕਥੌਨ ਟਾਊਨਸ਼ਿਪ ਵਿੱਚ ਕਾਊਂਟੀ ਰੋਡ 124 ’ਤੇ ਇੱਕ ਟਰੱਕ ਉਸਾਰੀ ਵਾਲੇ ਜ਼ੋਨ ’ਚ ਦਾਖਲ ਹੋ ਗਿਆ ਅਤੇ ਲਾਈਨ ’ਚ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬੱਚੇੇ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਹਸਪਤਾਲ ’ਚ ਇਲਾਜ ਕਰਵਾਇਆ ਗਿਆ।