Headlines

ਸੀਨੀਅਰ ਕਾਂਗਰਸੀ ਆਗੂ ਸੁਖਦੇਵ ਰਾਜ ਸਿੰਘ ਜੋਸ਼ੀ ਦਾ ਸਦੀਵੀ ਵਿਛੋੜਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਅਗਸਤ –
ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜੋਸ਼ੀ, ਦੇਵਗਨ ਪਰਿਵਾਰਾਂ ਦੇ ਥੰਮ ਵਜੋਂ ਜਾਣੇ ਜਾਂਦੇ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸ.ਸੁਖਦੇਵ ਰਾਜ ਸਿੰਘ ਜੋਸ਼ੀ ਜੋ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 30 ਅਗਸਤ ਦਿਨ ਬੁੱਧਵਾਰ ਨੂੰ ਇਤਿਹਾਸਕ ਗੁਰਦੁਆਰਾ ਬਾਬਾ ਭਾਈ ਅਦਲੀ ਸਾਹਿਬ (ਅੰਦਰਲਾ) ਚੋਹਲਾ ਸਾਹਿਬ ਵਿਖੇ ਕੀਤੀ ਗਈ । ਸ਼ਰਧਾਂਜਲੀ ਸਮਾਗਮ ਵਿਚ ਸਮਾਜਿਕ ਤੇ ਸਿਆਸੀ ਹਸਤੀਆਂ ਤੋ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਸਵਰਗੀ ਜੋਸ਼ੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਅੰਤ ਵਿਚ  ਸਵ.ਸੁਖਦੇਵ ਰਾਜ ਸਿੰਘ ਦੇ ਸਪੁੱਤਰ ਸਰਬਜੀਤ ਜੋਸੀ਼ ਨੇ ਭੋਗ ਤੇ ਪੁੱਜਣ ਵਾਲੇ ਸਕੇ ਸਬੰਧੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ।