ਐਬਸਫੋਰਡ ( ਦੇ ਪ੍ਰ ਬਿ)-ਇਥੋਂ ਦੇ ਗਿੱਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਸ ਬਲਤੇਜ ਸਿੰਘ ਗਿੱਲ ( ਪੱਪੀ) ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਣ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰ ਸ ਗੁਰਦੀਪ ਸਿੰਘ ਗਿੱਲ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਬਲਤੇਜ ਸਿੰਘ ਗਿੱਲ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਡਾਲਾ ਨਾਲ ਸਬੰਧਿਤ ਸਨ ਤੇ ਸਵਰਗੀ ਸ ਹਰਪਾਲ ਸਿੰਘ ਗਿੱਲ ਦੇ ਸਪੁੱਤਰ ਸਨ। ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਉਹਨਾਂ ਦੇ ਵੱਡੇ ਭਰਾ ਸ ਗੁਰਤੇਜ ਸਿੰਘ ਗਿੱਲ ਨਾਲ ਫੋਨ ਨੰਬਰ -604-339-1024 ਤੇ ਸੰਪਰਕ ਕੀਤਾ ਜਾ ਸਕਦਾ ਹੈ।