Headlines

ਵਿੰਨੀਪੈਗ ਦੇ ਪੰਛੀ ਤੇ ਬਰਾੜ ਪਰਿਵਾਰ ਨੂੰ ਵਧਾਈਆਂ

ਰੀਐਲਟਰ ਜੈਸੀ ਪੰਛੀ ਤੇ ਰੀਤੂ ਬਰਾੜ ਦਾ ਸ਼ੁਭ ਵਿਆਹ-

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਉਘੇ ਰੀਐਲਟਰ ਟੋਨੀ ਪੰਛੀ ਦੇ ਬੇਟੇ ਜਸਨੀਤ ਤੇ ਸਤਨਾਮ ਸਿੰਘ ਸਿੱਡ ਬਰਾੜ ਦੀ ਬੇਟੀ ਰੀਤੂ ਦਾ ਸ਼ੁਭ ਵਿਆਹ ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਵਿੰਨੀਪੈਗ ਵਿਖੇ ਗੁਰ ਮਰਿਯਾਦਾ ਮੁਤਾਬਿਕ ਸੰਪੂਰਨ ਹੋਇਆ। ਪਰਿਵਾਰ ਦੀਆਂ ਖੁਸ਼ੀਆਂ ਵਿਚ ਸਰੀ ਨਿਊਟਨ ਤੋ ਐਮ ਪੀ ਸੁਖ ਧਾਲੀਵਾਲ, ਵਿੰਨੀਪੈਗ ਤੋਂ ਐਮ ਪੀ ਕੇਵਨ ਲੈਮਰੂ, ਐਮ ਪੀ ਟੈਰੀ ਤੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਆਰ ਬੀ ਸੀ ਕਨਵੈਨਸ਼ਨ ਸੈਂਟਰ ਵਿਖੇ ਕੀਤੀ ਗਈ ਜਿਸ ਵਿਚ 1500 ਤੋਂ ਉਪਰ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸਰੀ-ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਵਿਸ਼ੇਸ਼ ਤੌਰ ਤੇ ਪੁੱਜੇ ਤੇ ਦੋਵਾਂ ਪਰਿਵਾਰਾਂ ਨੂੰ ਵਧਾਈ ਦਿੱਤੀ।