Headlines

ਸਾਰਾਗੜੀ ਜੰਗ ਦੀ ਵਰੇਗੰਢ ਮੌਕੇ ਮਿਸ਼ਨ ਸਾਰਾਗੜੀ ਪ੍ਰਦਰਸ਼ਨੀ 12 ਸਤੰਬਰ ਨੂੰ ਸਰੀ ਵਿਖੇ

ਸਰੀ ( ਦੇ ਪ੍ਰ ਬਿ)-ਸਾਰਾਗੜੀ ਫਾਊਂਡੇਸ਼ਨ ਇੰਕ ਵਲੋਂ ਸਾਰਾਗੜੀ ਜੰਗ ਦੀ 126ਵੀਂ ਵਰੇਗੰਢ ਨੂੰ ਸਮਰਪਿਤ ਮਿਸ਼ਨ ਸਾਰਾਗੜੀ ਤੇ ਇਤਿਹਾਸ ਪ੍ਰਦਰਸ਼ਨੀ ਮਿਤੀ 12 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਲਗਾਈ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਸਾਰਾਗੜ੍ਹੀ ਮਿਸ਼ਨ ਸੰਬੰਧੀ ਪ੍ਰਦਰਸ਼ਨੀ ਲਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਫਾਊਡੇਸ਼ਨ ਦੇ ਉਪ ਪ੍ਰਧਾਨ ਸ ਜਤਿੰਦਰ ਸਿੰਘ ਜੇ ਮਿਨਹਾਸ ਨੇ ਦਿੰਦਿਆਂ ਸਮੂਹ ਸੰਗਤਾਂ ਨੂੰ ਇਸ ਪ੍ਰਦਰਸ਼ਨੀ ਨੂੰ ਆਪਣੇ ਬੱਚਿਆਂ ਸਮੇਤ ਵੇਖਣ ਦਾ ਸੱਦਾ ਦਿੱਤਾ ਹੈ ਤਾਂਕਿ ਅਸੀ ਆਪਣੀ ਨਵੀਂ ਪੀੜੀ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾ ਸਕੀਏ।

ਹੋਰ ਜਾਣਕਾਰੀ ਲਈ ਜਤਿੰਦਰ ਜੇ ਮਿਨਹਾਸ ਨਾਲ ਫੋਨ ਨੰਬਰ 604-880-2228 ਅਤੇ ਗਿਆਨੀ ਨਰਿੰਦਰ ਸਿੰਘ ਨਾਲ ਫੋਨ ਨੰਬਰ 604-780-2573 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।