Headlines

ਵਿੰਨੀਪੈਗ ਵਿਚ ਨਿਵੇਸ਼ ਲਈ ਸੁਨਹਿਰੀ ਮੌਕਾ-ਰੀਐਲਟਰ ਅਮਰ ਖੁਰਮੀ

ਵਿੰਨੀਪੈਗ ( ਸ਼ਰਮਾ)- ਉਘੇ ਰੀਐਲਟਰ ਅਮਰ ਖੁਰਮੀ ਨੇ ਦੇਸ ਪ੍ਰਦੇਸ ਨਾਲ ਇਕ ਮੁਲਾਕਾਤ ਦੌਰਾਨ ਮੌਜੂਦਾ ਸਮੇਂ ਨੂੰ ਕੈਨੇਡਾ ਦੀ ਰੀਅਲ ਇਸਟੇਟ ਮਾਰਕੀਟ ਵਿਚ ਨਿਵੇਸ਼ ਕਰਨ ਲਈ ਸੁਨਹਿਰੀ ਮੌਕਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਨਿਵੇਸ਼ ਕਰਤਾ ਥੋੜਾ ਪੈਸਾ ਲਗਾਕੇ, ਵਧੀਆ ਕਮਾਈ ਕਰ ਸਕਦੇ ਹਨ। ਉਹਨਾਂ ਇਸ ਸਮੇਂ ਵਿਸ਼ਵ ਭਰ ਚੱਲ ਰਹੀ ਮੰਦੀ ਨੂੰ ਨਿਵੇਸ਼ਕਾਰਾਂ ਲਈ ਉਚਿਤ ਮੌਕਾ ਦੱਸਦਿਆਂ ਕਿਹਾ ਕਿ ਸਭ ਜਾਣਦੇ ਹਨ ਇਸ ਸਮੇਂ ਇਕੱਲੇ ਕੈਨੇਡਾ ਵਿਚ ਨਹੀ ਪੂਰੇ ਵਿਸ਼ਵ ਨੂੰ ਆਰਥਿਕ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਵਿਆਜ ਦਰਾਂ ਵਿਚ ਵਾਧੇ ਕਾਰਣ ਮਹਿੰਗਾਈ ਸਿਖਰਾਂ ਛੂਹ ਰਹੀ ਹੈ ਪਰ ਇਸ ਦੌਰਾਨ ਰੀਅਲ ਇਸਟੇਟ ਮਾਰਕੀਟ ਵਿਚ ਇਨਵੈਸਟਮੈਂਟ ਦਾ ਵਧੀਆ ਮੌਕਾ ਹੈ। ਉਹਨਾਂ ਹੋਰ ਕਿਹਾ ਕਿ ਕੈਨੇਡਾ ਦੇ ਰੀਅਲ ਇਸਟੇਟ ਬਿਜਨੈਸ ਦਾ ਇਤਿਹਾਸ ਹੈ ਕਿ ਜਦੋਂ ਵੀ ਕੈਨੇਡਾ ਵਿਚ ਮੰਦੀ ਦਾ ਦੌਰ ਆਇਆ ਹੈ ਤਾਂ ਉਸਤੋਂ ਬਾਦ ਰੀਅਲ ਇਸਟੇਟ ਮਾਰਕੀਟ ਵਿਚ ਬਹੁਤ ਤੇਜ਼ੀ ਆਉਂਦੀ ਰਹੀ ਹੈ ਤੇ ਹੁਣ ਵੀ ਇਹੀ ਉਮੀਦ ਕੀਤੀ ਜਾ ਸਕਦੀ ਹੈ। ਉਹਨਾਂ ਹੋਰ ਕਿਹਾ ਕਿ ਅਗਰ ਤੁਸੀਂ  ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਵਿੰਨੀਪੈਗ ਵਿਚ 18 ਸਾਲ ਦੇ ਲੰਬੇ ਤਜੁਰਬੇ ਵਾਲੇ ਅਮਰ ਖੁਰਮੀ ਨਾਲ  ਫੋਨ ਨੰਬਰ ਹੈ 431-588-9122 ਤੇ ਸੰਪਰਕ ਕਰ ਸਕਦੇ ਹੋ। ਉਹਨਾਂ ਕੋਲ ਇਨਵੈਸਮੈਂਟ ਲਈ ਕਈ ਸ਼ਾਨਦਾਰ ਆਫਰਾਂ ਉਪਲਬਧ ਹਨ।