Headlines

ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ਜਿੱਤਿਆ ਕੇ ਬੀ ਸੀ ਦਾ ਇਕ ਕਰੋੜ ਦਾ ਇਨਾਮ

ਤਰਨ ਤਾਰਨ ( ਦੇ ਪ੍ਰ ਬਿ)- ਜਿਲਾ ਤਰਨ ਤਾਰਨ ਦੇ ਬਾਰਡਰ ਉਪਰ ਪੈਂਦੇ ਪਿੰਡ ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਕੌਣ ਬਣੇਗਾ ਕਰੋੜਪਤੀ ਵਿਚ ਇਕ ਕਰੋੜ ਦਾ ਇਨਾਮ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਉਸਨੇ ਸਦੀ ਦੇ ਮਹਾਨ ਅਭਿਨੇਤਾ ਤੇ ਕੌਣ ਬਣੇਗਾ ਕਰੋੜਪਤੀ ਦੇ ਹੋਸਟ ਅਮਿਤਾਬ ਬਚਨ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਦ੍ਰਿੜਤਾ ਤੇ ਠਰੰਮੇ ਨਾਲ ਦਿੰਦਿਆਂ ਆਪਣੇ ਪੇਂਡੂ ਤੇ ਕਿਰਤੀ ਪਰਿਵਾਰਕ ਪਿਛੋਕੜ ਨੂੰ ਆਪਣੀ ਇਸ ਸਫਲਤਾ ਦਾ ਮਜ਼ਬੂਤ ਆਧਾਰ ਦੱਸਿਆ। 21 ਸਾਲ ਜਸਕਰਨ ਸਿੰਘ ਡੀ ਏ ਵੀ ਕਾਲਜ ਅੰਮ੍ਰਿਤਸਰ ਵਿਚ ਬੀ ਐਸ ਸੀ ਇਕਨਾਮਿਕਸ  ਦਾ ਵਿਦਿਆਰਥੀ ਹੈ ਤੇ ਅੱਗੋਂ ਆਈ ਏ ਐਸ ਬਣਨ ਦੀ ਇੱਛਾ ਰੱਖਦਾ ਹੈ। ਉਸਨੂੰ 1 ਕਰੋੜ ਦੇ ਇਨਾਮ ਨਾਲ ਹੰਡੂਈ ਕੰਪਨੀ ਵਲੋ ਕਾਰ ਵੀ ਗਿਫਟ ਕੀਤੀ ਗਈ ਹੈ।