Headlines

ਪ੍ਰਸਿੱਧ ਗਾਇਕ ਦਲਜੀਤ ਸਿੰਘ ਕਲਿਆਣਪੁਰੀ ਦਾ ਦੁਖਦਾਈ ਵਿਛੋੜਾ

ਸਰੀ( ਦੇ ਪ੍ਰ ਬਿ)- ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਦਲਜੀਤ ਸਿੰਘ ਸੰਧੂ ਕਲਿਆਣਪੁਰੀ ਬੀਤੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਸਤੰਬਰ ਦਿਨ ਵੀਰਵਾਰ ਨੂੰ ਬਾਦ ਦੁਪਹਿਰ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਉਪਰੰਤ ਭੋਗ ਤੇ ਅੰਤਿਮ ਅਰਦਾਸ ਬਾਦ ਗੁਰਦੁਆਰਾ ਰਾਮਗੜੀਆ ਸੁਸਾਇਟੀ ਬਰੁੱਕਸਾਈਡ ਸਰੀ ਵਿਖੇ ਕੀਤੀ  ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸਕੇ-ਸਬੰਧੀ, ਦੋਸਤ-ਮਿੱਤਰ ਤੇ ਭਾਈਚਾਰੇ ਦੇ ਲੋਕ ਸ਼ਾਮਿਲ ਸਨ ਜਿਹਨਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਸੁਮਨ ਭੇਟ ਕੀਤੇ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ । ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 778-590-7717 ਜਾਂ 604-782-3141 ਤੇ ਸੰਪਰਕ ਕੀਤਾ ਜਾ ਸਕਦਾ ਹੈ।