Headlines

40ਵਾਂ ਸੁਰਜੀਤ ਹਾਕੀ ਟੂਰਨਾਮੈਂਟ 25 ਅਕਤੂਬਰ ਤੋਂ 3 ਨਵੰਬਰ ਤੱਕ -ਮੁੱਖ ਮੰਤਰੀ ਮਾਨ ਨੇ ਕੀਤਾ ਪੋਸਟਰ ਜਾਰੀ

ਮੁੱਖ ਮੰਤਰੀ ਹੋਣਗੇ  ਟੂਰਨਾਂਮੈਂਟ ਦੇ ਫਾਈਨਲ ਵਿੱਚ ਮੁੱਖ ਮਹਿਮਾਨ-

ਜਲੰਧਰ 10 ਸਤੰਬਰ (  ਦੇ ਪ੍ਰ ਬਿ )- ਕੌਮਾਂਤਰੀ ਪੱਧਰ ਦਾ 40ਵਾਂ ਸੁਰਜੀਤ ਹਾਕੀ ਟੂਰਨਾਮੈਂਟ ਇਸ ਵਾਰ 25 ਅਕਤੂਬਰ ਤੋਂ 3 ਨਵੰਬਰ ਤੱਕ ਹੋਣ ਜਾ ਰਿਹਾ ਹੈ। ਇਸ ਸਬੰਧੀ ਇਕ ਪੋਸਟਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ  ਜਲੰਧਰ ਵਿਖੇ  ਜਾਰੀ ਕੀਤਾ  ।
ਡਿਪਟੀ ਕਮਿਸ਼ਨਰ, ਜਲੰਧਰ ਵਿਸ਼ੇਸ ਸਾਰੰਗਲ, ਆਈ.ਏ.ਐੱਸ., ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 25 ਅਕਤੂਬਰ ਤੋਂ ਸੁਰੂ ਹੋਣ ਵਾਲੇ 40ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਂਮੈਂਟ ਦਾ ਤਿਆਰੀਆਂ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟਰ ਜਾਰੀ ਕੀਤਾ।
ਇਸ ਮੌਕੇ ਉਪਰ ਸੁਸਾਇਟੀ ਦੇ ਪ੍ਰਧਾਨ ਵਿਸ਼ੇਸ ਸਾਰੰਗਲ, (ਡਿਪਟੀ ਕਮਿਸ਼ਨਰ, ਜਲੰਧਰ), ਇਕਬਾਲ ਸਿੰਘ ਸੰਧੂ, (ਸੀ.ਈ.ਓ.), ਰਣਬੀਰ ਸਿੰਘ ਟੁੱਟ (ਆਨਰੇਰੀ ਸਕੱਤਰ), ਸੁਰਿੰਦਰ ਸਿੰਘ ਭਾਪਾ (ਸਕੱਤਰ ਜਨਰਲ) ਨੇ ਸਾਂਝੇ ਤੋਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਤੀ 3 ਨਵੰਬਰ ਨੂੰ ਟੂਰਨਾਂਮੈਂਟ ਦੇ ਫਾਈਨਲ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਅਤੇ ਹੁਣ ਤੱਕ ਸੁਸਾਇਟੀ ਦੀਆਂ ਪ੍ਰਾਪਤੀਆ ਤੋਂ ਜਾਣੂ ਕਰਵਾਇਆ। ਇਸ ਮੌਕੇ ਉਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸਾਇਟੀ ਦਾ ਸੱਦਾ ਪ੍ਰਵਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਹਾਕੀ ਦੀ ਖੇਡ ਦੀ ਤਰੱਕੀ ਲਈ ਦੇਸ਼ ਦੇ ਇਸ ਨਾਮੀ ਸੁਰਜੀਤ ਹਾਕੀ ਟੂਰਨਾਮੈਂਟ ਲਈ ਹਰ ਸੰਭਵ ਸਹਾਇਤਾ ਦੇਵੇਗੀ । ਇਸ ਮੌਕੇ ਉਪਰ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ, , ਸੁਸ਼ੀਲ ਕੁਮਾਰ ਰਿੰਕੂ ਮੈਂਬਰ ਪਾਰਲੀਮੈਂਟ, ਜਲੰਧਰ, ਕੁਲਦੀਪ ਚਾਹਲ ਕਮਿਸ਼ਨਰ ਪੁਲਿਸ ਜਲੰਧਰ , ਲਖਵਿੰਦਰ ਪਾਲ ਸਿੰਘ ਖਹਿਰਾ ਅਤੇ ਅਮਿਤ ਬਜਾਜ ਵੀ ਹਾਜਿਰ ਸਨ ।

ਫੋਟੋ ਕੈਪਸਨ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੇ ਹੋਏ, ਨਾਲ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਿਸ਼ੇਸ਼ ਸਾਰੰਗਲ, ਦੀ.ਸੀ.ਜਲੰਧਰ ਤੇ ਅਹੁਦੇਦਾਰ ਅਤੇ ਬਲਕਾਰ ਸਿੰਘ, ਲੋਕਲ ਬਾਡੀ ਮੰਤਰੀ, ਸੁਸ਼ੀਲ ਕੁਮਾਰ ਰਿੰਕੂ, ਮੈਂਬਰ ਪਾਰਲੀਮੈਂਟ, ਜਲੰਧਰ, ਕੁਲਦੀਪ ਚਾਹਲ, ਕਮਿਸ਼ਨਰ ਪੁਲਿਸ, ਜਲੰਧਰ ਅਤੇ ਅਮਿਤ ਬਜਾਜ ਵੀ ਦਿਖਾਈ ਦੇ ਰਹੇ ਹਨ ।