Headlines

ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਂਵਾਲੀਆ ਨਾਲ ਇਕ ਮਿਲਣੀ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨੀਂ ਪਰਵਾਸੀ ਪੰਜਾਬੀ ਭਾਈਚਾਰੇ ਦੇ ਉਘੇ ਆਗੂ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ ਵਲੋਂ ਇਕ ਵਿਸ਼ੇਸ਼ ਇਕੱਤਰਤਾ ਸਰੀ ਦੇ ਇਕ ਬੈਂਕੁਇਟ ਹਾਲ ਵਿਚ ਕਰਵਾਈ ਗਈ। ਜਿਸ ਵਿਚ ਸ਼ਾਹਕੋਟ ਤੋਂ ਕਾਂਗਰਸੀ ਐਮ ਐਲ ਏ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸ ਲਾਡੀ ਸੇਰੋਂਵਾਲੀਆ ਜੋ ਕਿ ਪੰਜਾਬ ਦੇ ਸਵਰਗੀ ਆਗੂ ਤੇ ਰਾਜਸਥਾਨ ਦੇ ਗਵਰਨਰ ਰਹੇ ਸ ਦਰਬਾਰਾ ਸਿੰਘ ਦੇ ਭਤੀਜੇ ਹਨ ਤੇ ਸਰੀ ਦੇ ਉਘੇ ਬਿਜਨੈਸਮੈਨ ਸਾਬੀ ਖਹਿਰਾ ਦੇ ਭਰਾਤਾ ਹਨ, ਦਾ ਇਥੇ ਪੁੱਜਣ ਤੇ ਬਾਗੀ ਸੰਘੇੜਾ, ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ, ਅੰਗਰੇਜ ਸਿੰਘ ਸ਼ੇਰਗਿੱਲ, ਤੇਜਿੰਦਰ ਸਿੰਘ ਧਾਲੀਵਾਲ, ਮੰਨਾ ਭੰਡਾਲ, ਸੁਖਦੇਵ ਬਾਗੜੀ, ਇਕਬਾਲ ਸਿੰਘ ਪਰਮਾਰ, ਜੋਗਿੰਦਰ ਸਿੰਘ ਸੁੰਨੜ ਤੇ ਸੱਚ ਦੀ ਆਵਾਜ਼ ਅਖਬਾਰ ਦੇ ਸੰਚਾਲਕ ਖੁਸ਼ਪਾਲ ਸਿੰਘ ਗਿੱਲ ਨੇ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਐਮ ਐਲ ਏ ਲਾਡੀ ਸ਼ੇਰੋਂ ਨੇ ਪੰਜਾਬ ਦੀ ਰਾਜਨੀਤੀ ਬਾਰੇ ਵਿਚਾਰ ਸਾਂਝੇ ਕਰਨ ਦੇ ਨਾਲ  ਪਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਆਪਣੇ ਸਿਆਸਤ ਵਿਚ ਆਉਣ ਅਤੇ ਸੀਨੀਅਰ ਅਕਾਲੀ ਆਗੂ ਜਥੇ ਅਜੀਤ ਸਿੰਘ ਕੋਹਾੜ ਨੂੰ ਚੋਣਾਂ ਵਿਚ ਹਰਾਕੇ ਵਿਧਾਇਕ ਬਣਨ ਅਤੇ ਸ਼ਾਹਕੋਟ ਹਲਕੇ ਦੇ ਲੋਕਾਂ ਲਈ ਕੀਤੇ ਗਏ ਤੇ ਕੀਤੇ ਜਾ ਰਹੇ ਕੰਮਾਂ ਦਾ ਵਿਸਥਾਰ ਨਾਲ ਵਰਨਣ ਕੀਤਾ। ਉਹਨਾਂ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕੋਈ ਵੀ ਚੋਣ ਸਮਝੌਤਾ ਹੋਣ ਦੀਆਂ ਕਿਆਸਰਾਈਆਂ ਦਾ ਖੰਡਨ ਕੀਤਾ। ਇਸ ਮੌਕੇ ਇਕੱਤਰਤਾ ਵਿਚ ਸ਼ਾਮਿਲ ਪਤਵੰਤੇ ਸੱਜਣ ਉਹਨਾਂ ਦੇ ਵਿਚਾਰਾਂ ਤੋ ਪ੍ਰਭਾਵਿਤ ਹੋਏ ਤੇ ਉਹਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਇਕ ਯਾਦਗਾਰੀ ਤਸਵੀਰ ਵੀ ਕਰਵਾਈ ਗਈ।