Headlines

ਅੰਬੀ ਤੇ ਬਿੰਦਾ ਕਲੱਬ ਦਾ ਕਬੱਡੀ ਕੱਪ 16 ਸਤੰਬਰ ਨੂੰ ਕੈਲਗਰੀ ‘ਚ

ਕੋਚ ਚੈਨਾ ਸਿੱਧਵਾਂ ਤੇ ਪਹਿਲਵਾਨ ਮਾਈਕਲਜੀਤ ਸਿੰਘ ਗਰੇਵਾਲ ਤੇ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ-
ਕੈਲਗਰੀ ( ਗਰੇਵਾਲ)-16 ਸਤੰਬਰ ਦਿਨ ਸ਼ਨੀਵਾਰ ਨੂੰ ਕੈਲਗਰੀ ਦੇ ਪਰੇਰੀ ਵਿੰਡ ਪਾਰਕ (ਨਾਰਥ ਈਸਟ) ਵਿੱਚ ਅੰਬੀ ਅਤੇ ਬਿੰਦਾ ਸਪੋਰਟਸ ਕਬੱਡੀ ਕਲੱਬ ਕੈਲਗਰੀ ਵਲੋਂ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਕਲੱਬ ਨੇ ਪੂਰੀ ਤਰਾਂ ਕਰ ਲਈਆਂ ਗਈਆਂ ਹਨ।ਕੱਪ ਨੂੰ ਹਰ ਪੱਖੋਂ ਯਾਦਗਾਰੀ ਬਣਾਉਣ ਲਈ ਕਲੱਬ ਮੈਂਬਰ ਦਿਨ-ਰਾਤ ਪੂਰੀ ਤਰਾਂ ਮਿਹਨਤ ਕਰ ਰਹੇ ਹਨ।ਪਿਛਲੇ ਦਿਨੀਂ ਕਲੱਬ ਵਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਸਪਾਂਸਰ ਤੇ ਪੰਜਾਬੀ ਭਾਈਚਾਰੇ ਦੀਆਂ ਅਹਿਮ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।
ਪ੍ਰਬੰਧਕੀ ਕਮੇਟੀ ਵਲੋਂ ਸੰਨੀ ਪੂਨੀਆਂ,ਨਿਸ਼ਾਨ ਭੰਮੀਪੁਰਾ ਤੇ ਜੱਸਾ ਸਵੱਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਇਸ ਕੱਪ ਨੂੰ ਹਰ ਪੱਖੋਂ ਸਫਲ ਕਰਨ ਲਈ ਕਬੱਡੀ ਤੋਂ ਇਲਾਵਾ ਕਈ ਹੋਰ ਰੰਗ ਭਰੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਕਬੱਡੀ ਕੱਪ ਦੀ ਸ਼ੁਰੂਆਤ ਖਿਡਾਰੀਆਂ ਦੀ ਤੰਦੁਰੁਸਤੀ ਤੇ ਕੱਪ ਦੀ ਸਫਲਤਾ ਦੀ ਅਰਦਾਸ ਨਾਲ ਹੋਵੇਗੀ।ਉਸ ਤੋਂ ਬਾਅਦ ਜਨਮਜੀਤ ਸਿੰਘ ਵਲੋਂ ਚਲਾਏ ਜਾ ਰਹੀ ਦਲ ਭੰਜਨ ਗੱਤਕਾ ਅਕੈਡਮੀ ਵਲੋਂ ਗੱਤਕੇ ਦੇ ਜੌਹਰ ਦਿਖਾਏ ਜਾਣਗੇ।ਇਸ ਉਪਰੰਤ ਹਰਨਾਮ ਸਿੰਘ ਸੰਧੂ ਦੇ ਭੰਗੜਾ ਕਲੱਬ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ ਦੇ ਬੱਚਿਆਂ ਵਲੋਂ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਜਾਵੇਗਾ।ਕਬੱਡੀ ਦੀਆਂ ਟੀਮਾਂ ਵਿੱਚ ਚੋਟੀ ਦੇ ਸਟਾਰ ਖਿਡਾਰੀ ਭਾਗ ਲੈ ਰਹੇ ਹਨ ਇਹਨਾਂ ਵਿੱਚ ਪਾਕਿਸਤਾਨ ਦੀ ਟੀਮ ਖਿੱਚ ਦਾ ਕੇਂਦਰ ਰਹੇਗੀ।ਕਬੱਡੀ ਮੈਚਾਂ ਦੇ ਨਾਲ-ਨਾਲ ਰੱਸਾ ਕਸੀ ਦੇ ਮੈਚ ਵੀ ਨਾਲ-ਨਾਲ ਚੱਲਦੇ ਰਹਿਣਗੇ।ਕਲੱਬ ਵਲੋਂ ਇਸ ਮੌਕੇ ਕੋਚ ਚੈਨਾ ਸਿੱਧਵਾਂ ਤੇ ਪਹਿਲਵਾਨ ਮਾਈਕਲਜੀਤ ਸਿੰਘ ਗਰੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ ਹੈ।ਕਲੱਬ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ 16 ਸਤੰਬਰ ਨੂੰ ਪਰੇਰੀ ਵਿੰਡ ਪਾਰਕ ਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ।ਹੋਰ ਜਾਣਕਾਰੀ ਲਈ ਸੰਨੀ ਪੂਨੀਆਂ(403-464-1149),ਨਿਸ਼ਾਨ ਭੰਮੀਪੁਰਾ(403-437-6141) ਤੇ ਜੱਸਾ ਸਵੱਦੀ(403-401-0788) ਨਾਲ ਸੰਪਰਕ ਕੀਤਾ ਜਾ ਸਕਦਾ ਹੈ।