Headlines

ਕਲੋਵਰਡੇਲ ਵਿਖੇ ਦੂਸਰੇ ਹਸਪਤਾਲ ਦੀ ਉਸਾਰੀ ਦੀ ਰਸਮੀ ਸ਼ੁਰੂਆਤ

ਸਰੀ ( ਦੇ ਪ੍ਰ ਬਿ)- ਆਖਰ ਸਰੀ ਵਾਸੀਆਂ ਦੀ ਲੰਬੀ ਉਡੀਕ ਉਪਰੰਤ ਬੀ ਸੀ  ਸਰਕਾਰ ਨੇ ਕਲੋਵਰਡੇਲ ਵਿਖੇ ਸਰੀ ਦੇ ਦੂਸਰੇ ਹਸਪਤਾਲ ਦੀ ਉਸਾਰੀ ਦੀ ਸ਼ੁਰੂਆਤ ਕਰ ਦਿੱਤੀ। ਬੀਤੇ ਦਿਨ ਇਸ ਸਬੰਧੀ ਇਕ ਸਮਾਗਮ ਮੌਕੇ ਬੀ.ਸੀ. ਪ੍ਰੀਮੀਅਰ ਡੇਵਿਡ ਈਬੀ, ਸਰੀ-ਕਲੋਵਰਡੇਲ ਦੇ ਵਿਧਾਇਕ ਮਾਈਕ ਸਟਾਰਚੁਕ, ਮਿਉਂਸਪਲ ਅਤੇ ਸੂਬਾਈ ਸਰਕਾਰਾਂ ਦੇ ਕਈ ਹੋਰ ਪਤਵੰਤੇ, ਕੈਟਜ਼ੀ, ਕਵਾਂਟਲਨ, ਅਤੇ ਸੇਮੀਆਹਮੂ ਫਸਟ ਨੇਸ਼ਨਜ਼ ਦੇ ਨੁਮਾਇੰਦਿਆਂ ਇਸ ਮੌਕੇ ਮੌਜੂਦ ਸਨ।
ਗਰਾਉਂਡ ਬਰੇਕਿੰਗ ਰਸਮ ਮੌਕੇ ਬੋਲਦਿਆਂ ਪ੍ਰੀਮੀਅਰ ਈਬੀ ਨੇ ਕਿਹਾ ਕਿ “ਅਸੀਂ ਸਰੀ ਅਤੇ ਫਰੇਜ਼ਰ ਹੈਲਥ ਖੇਤਰ ਲਈ ਇੱਕ ਸੁੰਦਰ ਨਵੇਂ ਹਸਪਤਾਲ ਦੀ ਸਥਾਪਨਾ ਕਰ ਰਹੇ ਹਾਂ । ਉਹਨਾਂ ਹੋਰ ਕਿਹਾ
ਕਿ ਅਸੀਂ ਸਰੀ ਦੇ ਭਵਿੱਖ ਦੀ  ਯੋਜਨਾ ਬਣਾਉਂਦੇ ਹੋਏ ਤੁਰੰਤ ਕਾਰਵਾਈ ਕਰ ਰਹੇ ਹਾਂ। ਇਸ ਨਵੇਂ ਹਸਪਤਾਲ ਦੇ ਨਾਲ ਅਤਿ-ਆਧੁਨਿਕ ਕੈਂਸਰ ਸੈਂਟਰ ਵੀ ਬਣਾਇਆ ਜਾਵੇਗਾ।
ਕਲੋਵਰਡੇਲ ਹਸਪਤਾਲ 168 ਹੋਰ ਬੈਡ ਜੋੜੇ ਜਾਣਗੇ, ਜਿਸ ਵਿੱਚ ਮੈਡੀਕਲ ਅਤੇ ਸਰਜੀਕਲ ਬੈੱਡ ਸ਼ਾਮਲ ਹਨ । ਇੱਕ ਐਮਰਜੈਂਸੀ ਵਿਭਾਗ ਵੀ ਹੋਵੇਗਾ।
ਕਲੋਵਰਡੇਲ ਚੈਂਬਰ ਆਫ ਕਾਮਰਸ ਦੇ ਕਾਰਜਕਾਰੀ ਨਿਰਦੇਸ਼ਕ ਸਕਾਟ ਵ੍ਹੀਟਲੀ ਨੇ ਕਿਹਾ, “ਮੈਂ ਬਹੁਤ ਉਤਸ਼ਾਹਿਤ ਹਾਂ ਕਿ ਜਦੋਂ ਤੋਂ ਮੈਨੂੰ ਇੱਥੇ ਆਉਣ ਦਾ ਸੱਦਾ ਮਿਲਿਆ ਹੈ। “ਇਹ ਸਰੀ ਸ਼ਹਿਰ ਅਤੇ ਕਲੋਵਰਡੇਲ ਦੇ ਭਾਈਚਾਰੇ ਲਈ ਬਹੁਤ ਵਧੀਆ ਖ਼ਬਰ ਹੈ। ਹਸਪਤਾਲ ਦੀ ਅਸਲ ਲਾਗਤ $1.66 ਬਿਲੀਅਨ  ਸੀ, ਪਰ ਹੁਣ ਇਸਦੀ ਕੁਲ ਲਾਗਤ  $2.88 ਬਿਲੀਅਨ ਹੋ ਗਈ ਹੈ। ਪ੍ਰੋਜੈਕਟ ਦੀ ਮੁਕੰਮਲਤਾ ਦੀ ਮਿਤੀ ਨੂੰ 2027 ਦੀ ਥਾਂ 2029 ਹੋਵੇਗੀ। ਇਹ 2030 ਵਿੱਚ ਜਨਤਕ ਤੌਰ ‘ਤੇ ਖੁੱਲ੍ਹਣ ਦੀ ਉਮੀਦ ਹੈ।
ਈਬੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਭਵਿੱਖ ਵਿੱਚ ਸਰੀ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਬਣਾਇਆ ਜਾਵੇਗਾ, ਪਰ ਇਸ ਬਾਰੇ ਕੋਈ ਸਮਾਂ-ਸੀਮਾ ਨਹੀ ਦੱਸੀ ਗਈ।