Headlines

ਪੀਏਯੂ ਫੈਮਿਲੀ ਐਸੋਸੀਏਸ਼ਨ ਵੱਲੋਂ ਸਲਾਨਾ ਜਨਰੇਸ਼ਨ ਵਾਕ 17 ਸਤੰਬਰ ਨੂੰ

ਸਰੀ, 14 ਸਤੰਬਰ (ਹਰਦਮ ਮਾਨ)-ਪੀਏਯੂ ਫੈਮਿਲੀ ਐਸੋਸੀਏਸ਼ਨ ਵੱਲੋਂ 17 ਸਤੰਬਰ ਐਤਵਾਰ ਨੂੰ ਸਵੇਰੇ 9.30 ਵਜੇ ਬੀਅਰ ਕ੍ਰੀਕ ਪਾਰਕ ਸਰੀ ਵਿਖੇ 8ਵੀਂ ਸਲਾਨਾ ਜਨਰੇਸ਼ਨ ਵਾਕ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਦੱਸਿਆ ਹੈ ਕਿ ਇਸ ਵਾਕ ਦਾ ਉਦੇਸ਼ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਯਾਦ ਕਰਨਾ ਅਤੇ ਸਾਡੇ ਜੀਵਨ ਵਿੱਚ ਉਨ੍ਹਾਂ ਦੇ ਯੋਗਦਾਨ ਪ੍ਰਤੀ ਨਤਮਸਤਕ ਹੋਣਾ ਹੈ। ਅਸੀਂ ਹਮੇਸ਼ਾਂ ਆਪਣੇ ਵੱਡ-ਵਡੇਰਿਆਂ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਇਸ ਵਾਕ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਡਾ: ਗੁਲਜ਼ਾਰ ਐਸ ਵਿਲਿੰਗ ਨਾਲ ਫੋਨ ਨੰਬਰ 604-897-1130 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।