Headlines

ਸਰੀ ਦੇ ਬੇਅਰ ਕਰੀਕ ਪਾਰਕ ਵਿਚ ਪੰਜਾਬੀ ਮੇਲਾ 17 ਸਤੰਬਰ ਨੂੰ

ਉਘੇ ਗਾਇਕ ਹਰਜੀਤ ਹਰਮਨ,ਕੇ ਐਸ ਮੱਖਣ,ਅਮਨ ਰੋਜੀ, ਸ਼ਪਰਾ ਗੋਇਲ,ਕੋਰੇਵਾਲਾ ਮਾਨ,ਧਰਮਵੀਰ ਥਾਂਦੀ,ਵਿੱਕੀ ਧਾਲੀਵਾਲ,ਹਰਸ਼ ਪੰਧੇਰ,ਪ੍ਰੀਤ ਜੋਬਨ,ਸੋਨੂੰ ਢਿੱਲੋ ਲਾਉਣਗੇ ਖੁੱਲਾ ਅਖਾੜਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)-17 ਸਤੰਬਰ ਦਿਨ ਐਤਵਾਰ ਨੂੰ ਬੀਅਰ ਕਰੀਕ ਸਰੀ ‘ਚ ਲੱਗ ਰਹੇ ਕੈਨੇਡੀਅਨ ਮੇਲੇ ਦੌਰਾਨ ਹਰਜੀਤ ਹਰਮਨ, ਰਾਣਾ ਰਣਵੀਰ,ਕੇ ਐਸ ਮੱਖਣ, ਧਰਮਵੀਰ ਥਾਂਦੀ, ਹਰਸ਼ ਪੰਧੇਰ, ਪ੍ਰੀਤ ਜੋਬਨ, ਅਮਨ ਰੋਜੀ,ਸੁਪਰਾ ਗੋਇਲ ਵਿੱਕੀ ਧਾਲੀਵਾਲ, ਹਰਸ਼ ਪੰਧੇਰ ,ਕੋਰੇਵਾਲਾ ਮਾਨ, ਸੋਨੂੰ ਢਿੱਲੋ ਹੋਰੀ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਮੰਨੋਰੰਜਨ ਕਰਨਗੇ। ਇਸ ਮੇਲੇ ਦੀ ਕੋਈ ਟਿਕਟ ਨਹੀ ਹੈ। ਪ੍ਰਬੰਧਕਾਂ ਵਲੋਂ  ਪੰਜਾਬੀ ਸੰਗੀਤ ਪ੍ਰੇਮੀਆਂ ਨੂੰ  ਆਪਣੇ ਪਰਿਵਾਰਾਂ ਸਮੇਤ ਹੁਮਹੁਮਾਕੇ ਪੁੱਜਣ ਦਾ ਸੱਦਾ ਹੈ । ਮੇਲੇ ‘ਚ ਫੂਡ ਸਟਾਲ ਤੇ ਬੱਚਿਆਂ ਦੀਆਂ ਰਾਈਡਾਂ ਵੀ ਉਪਲਬਧ ਹੋਣਗੀਆਂ।