Headlines

ਹਿੰਦੂ ਸੁਸਾਇਟੀ ਮੈਨੀਟੋਬਾ ਵਲੋਂ ਦੀਵਾਲੀ ਮੇਲਾ 4 ਨਵੰਬਰ ਨੂੰ

ਵਿੰਨੀਪੈਗ (ਸ਼ਰਮਾ)- ਹਿੰਦੂ ਸੁਸਾਇਟੀ ਮੈਨੀਟੋਬਾ ਵਲੋਂ ਦੀਵਾਲੀ ਮੇਲਾ 2023 , 4 ਨਵੰਬਰ ਦਿਨ ਸ਼ਨੀਵਾਰ ਨੂੰ ਆਰ ਬੀ ਸੀ ਕਨਵੈਨਸ਼ਨ ਸੈਂਟਰ 375 ਯੌਰਕ ਐਵਨਿਊ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਨਾਲ ਫੂਡ ਸਟਾਲ ਵੀ ਲਗਾਏ ਜਾਣਗੇ। ਮੇਲੇ ਵਿਚ ਪੁੱਜਣ ਵਾਲਿਆਂ ਲਈ ਡਰਾਅ ਵੀ ਕੱਢੇ ਜਾਣਗੇ ਜਿਹਨਾਂ ਵਿਚ ਪਹਿਲਾ ਇਨਾਮ ਇੰਡੀਆ ਦੀਆਂ ਦੋ ਟਿਕਟਾਂ ਏਅਰ ਕੈਨੇਡਾ ਅਤੇ ਰੀਆ ਟਰੈਵਲਜ ਵਲੋਂ, ਦੂਸਰਾ ਇਨਾਮ ਦਾਅਵਤ ਰੈਸਟੋਰੈਂਟ ਵਲੋਂ ਇਲੈਕਟ੍ਰਿਕ ਬਾਈਸਾਈਕਲ, ਤੀਸਰਾ ਇਨਾਮ ਅੰਜੂ ਟੀਮ ਵਲੋਂ ਟੈਲੀਵਿਯਨ, ਚੌਥਾ ਇਨਾਮ ਏਅਰ ਟਿਕਟਰ ਵਲੋਂ 3 ਪੀਸ ਲੱਗੇਜ਼ ਅਤੇ ਹੋਰ ਕਈ ਇਨਾਮ ਵਿਸ਼ੇਸ਼ ਆਕਰਸ਼ਨ ਹੋਣਗੇ। ਸਟਾਲ, ਇਸ਼ਤਿਹਾਰ ਜਾਂ ਹੋਰ ਵਧੇਰੇ ਜਾਣਕਾਰੀ ਲਈ ਕਿਰਤ ਠਕਰਾਰ ਨਾਲ ਫੋਨ ਨੰਬਰ 204-990-7606 ਜਾਂ ਵਿਜੇ ਪੁੰਜ ਨਾਲ ਫੋਨ ਨੰਬਰ 204-510-0753 ਤੇ ਸੰਪਰਕ ਕੀਤਾ ਜਾ ਸਕਦਾ ਹੈ।