Headlines

ਸਭ ਠੀਕ ਹੋ ਜਾਵੇਗਾ-ਟਰੂਡੋ ਨੇ ਦਿੱਤਾ ਭਰੋਸਾ

ਟੋਰਾਂਟੋ- ਬੀਤੇ ਦਿਨ ਲੰਡਨ ਵਿਚ ਫੈਡਰਲ ਲਿਬਰਲ ਪਾਰਟੀ ਦੀ ਕੌਕਸ ਮੀਟਿੰਗ ਵਿਚ ਸ਼ਾਮਿਲ ਹੁੰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਦੇਸ਼ ਵਿਚ ਜੋ ਮਹਿੰਗਾਈ ਕਾਰਣ ਲੋਕਾਂ ਵਿਚ ਅਸੰਤੋਸ਼ ਦੀ ਭਾਵਨਾ ਪਾਈ ਜਾ ਰਹੀ ਹੈ ਤੇ ਵਿਰੋਧੀ ਇਸ ਮੌਕੇ ਸਰਕਾਰ ਨੂੰ ਭੰਡਣ ਦਾ ਕੋਈ ਮੌਕਾ ਨਹੀ ਗਵਾ ਰਹੇ ਪਰ ਯਕੀਨ ਰੱਖੋ ਸਭ ਕੁਝ ਠੀਕ ਹੋ ਜਾਵੇਗਾ। ਉਹਨਾਂ ਕਿਹਾ ਕਿ ਕੰਸਰਵੇਟਿਵ ਆਗੂ ਪੋਲੀਵਰ ਦਾ ਕੋਈ ਵੀ ਭਾਸ਼ਣ ਸੁਣ ਲਵੋ ਉਹ ਇਕੋ ਗੱਲ ਦੁਹਰਾ ਰਿਹਾ ਹੈ ਮਹਿੰਗਾਈ ਤੇ ਅਸੰਤੋਸ਼।
ਉਹਨਾਂ ਕਿਹਾ ਕਿ ਇਹ ਲਗਭਗ ਹਰ ਕੈਨੇਡੀਅਨ ਲਈ ਬਹੁਤ ਮੁਸ਼ਕਲ ਸਮਾਂ ਹੈ। “ਸਾਨੂੰ ਘਰਾਂ, ਕਰਿਆਨੇ ਲਈ, ਗੈਸ ਲਈ ਬਹੁਤ ਜ਼ਿਆਦਾ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਹਿਣ-ਸਹਿਣ ਦੀ ਉਚ ਲਾਗਤ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਬਣ ਰਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ।
ਇਸੇ ਦੌਰਾਨ  ਫੈਡਰਲ ਸਰਕਾਰ ਵਲੋਂ ਕਿਰਾਏ ਦੇ ਮਕਾਨ ਵਾਲੀਆਂ ਬਿਲਡਿੰਗ ‘ਤੇ ਜੀ ਐਸ ਟੀ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਹੈ।