Headlines

ਉਘੇ ਬਿਜਨੈਸਮੈਨ ਮਨਜੀਤ ਲਿਟ ਆਨਰੇਰੀ ਡਾਕਟਰੇਟ ਡਿਗਰੀ ਨਾਲ ਸਨਮਾਨਿਤ

ਲੰਡਨ- ਕੈਨੇਡਾ ਦੇ ਉਘੇ ਬਿਜਨਸਮੈਨ ਅਤੇ ਬਿਲਡਰ ਸ ਮਨਜੀਤ ਸਿੰਘ ਲਿੱਟ ਨੂੰ ਵਰਲਡ ਹਿਊਮੈਨਟੇਰੀਅਨ ਫਾਉਂਡੇਸ਼ਨ ਵਲੋਂ ਲੰਡਨ ਪਾਰਲੀਮੈਂਟ ਸੁਕਏਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਇਨਵੈਸਟਮੈਂਟ ਬਿਜਨੈਸ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਦੇ ਜਿਲਾ ਜਲੰਧਰ ਦੇ ਕਸਬਾ ਗੋਰਾਇਆ ਨੇੜੇ ਪਿੰਡ ਸਕਰੂਦੀ ਦੇ ਜੰਮਪਲ ਮਨਜੀਤ ਲਿਟ ਰਾਮਗੜੀਆ ਕਾਲਜ ਫਗਵਾੜਾ ਤੋਂ ਪੜਾਈ ਕਰਨ ਉਪਰੰਤ ਯੂਕੇ ਪ੍ਰਵਾਸ ਕਰ ਗਏ ਸਨ। ਉਹਨਾਂ ਲੰਬਾ ਸਮਾਂ ਉਥੇ ਮਿਹਨਤ ਮਸ਼ੱਕਤ ਕਰਦਿਆਂ ਸਭ ਤੇਂ ਪਹਿਲਾਂ 1974 ਵਿਚ ਸਾਊਥਹਾਲ ਵਿਚ ਆਪਣਾ ਕਾਰੋਬਾਰ ਸਥਾਪਿਤ ਕੀਤਾ। ਯੂਕੇ ਵਿਚ ਲੰਬਾ ਸਮਾਂ ਪ੍ਰਾਪਰਟੀ ਤੇ ਇਮਪੋਰਟ- ਐਕਸਪੋਰਟ ਬਿਜਨੈਸ ਵਿਚ ਸਫਲਤਾ ਉਪਰੰਤ ਉਹ ਕੈਨੇਡਾ ਪ੍ਰਵਾਸ ਕਰ ਆਏ ਤੇ ਇਥੇ ਬਿਲਡਰ ਤੇ ਡਿਵੈਲਪਰ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਬਿਜਨੈਸ ਖੇਤਰ ਵਿਚ ਉਹਨਾਂ ਦੀ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦਿਆਂ ਵਰਲਡ ਹਿਊਮੈਨਟੇਰੀਅਨ ਫਾਉਂਡੇਸ਼ਨ ਵਲੋਂ ਉਹਨਾਂ ਇਹ ਵੱਕਾਰੀ ਸਨਮਾਨ ਦਿੱਤਾ ਗਿਆ ਹੈ।