Headlines

ਜਨਮ ਦਿਨ ਮੁਬਾਰਕ- ਗੁਰਜਸ ਸੰਧੂ- ਹੈਪੀ ਸਵੀਟ ਸਿਕਸਟੀਨ

ਸਰੀ- ਬੀਤੀ ਸ਼ਾਮ ਸਰੀ ਨਿਵਾਸੀ ਨੌਜਵਾਨ ਬਿਜਨੈਮੈਨ ਸੁਖਪਾਲ ਸਿੰਘ ਸੰਧੂ ਤੇ ਮਨਦੀਪ ਸੰਧੂ ਦੀ ਬੇਟੀ ਗੁਰਜਸ ਸੰਧੂ ਦਾ 16ਵਾਂ ਜਨਮ ਦਿਨ ( ਸਵੀਟ ਸਿਕਸਟੀਨ) ਸਰੀ ਦੇ ਇਕ ਬੈਂਕੁਇਟ ਹਾਲ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੁੱਜੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਉਘੀਆਂ ਹਸਤੀਆਂ ਨੇ ਬੱਚੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਗੀਤ-ਸੰਗੀਤ ਦੇ ਨਾਲ ਪਾਰਟੀ ਦਾ ਭਰਪੂਰ ਆਨੰਦ ਮਾਣਿਆ। ਟੋਰਾਂਟੋ ਤੋਂ ਉਘੇ ਰੇਡੀਓ ਹੋਸਟ ਦਿਲਬਾਗ ਚਾਵਲਾ, ਲਿਬਰਲ ਐਮ ਪੀ ਸੁੱਖ ਧਾਲੀਵਾਲ, ਕੈਲਗਰੀ ਤੋਂ ਸਾਬਕਾ ਐਮ ਐਲ ਏ ਪ੍ਰਭ ਗਿੱਲ, ਐਡਮਿੰਟਨ ਤੋਂ ਰੀਐਲਟਰ ਅਮਨ ਧੰਜੂ, ਲਾਸ ਵੈਗਸ ਤੋਂ ਅਮਨ ਸ਼ਰਮਾ, , ਯੁਨਾਈਟਡ ਬੀ ਸੀ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ, ਜਤਿੰਦਰ ਸੰਧਰ, ਕ੍ਰਿਪਾਲ ਮਾਂਗਟ, ਸੁਰਿੰਦਰਪਾਲ ਸੀ ਆਰ, ਪੀਜ਼ਾ 64 ਚੇਨ ਦੇ ਸੀਈਓ ਰੂਪ ਢਿੱਲੋਂ, ਫਿਲਮ ਨਿਰਮਾਤਾ ਅੰਮ੍ਰਿਤਜੀਤ ਸਿੰਘ ਸਰਾਂ, ਉਪਕਾਰ ਸਿੰਘ ਗੋਹਲਵੜ, ਮਨੀ ਗੋਹਲਵੜ, ਰੀਐਲਟਰ ਵਿਸ਼ਵਦੀਪ ਰਸੂਲਪੁਰ, ਹਰਕੀਰਤ ਛੀਨਾ, ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ, ਚਰਨਜੀਤ ਬਰਾੜ ਤੇ ਹੋਰ ਕਈ ਸੱਜਣ-ਮਿੱਤਰ ਤੇ ਸ਼ਖਸੀਅਤਾਂ ਹਾਜ਼ਰ ਸਨ।