Headlines

ਬੇਅਰ ਕਰੀਕ ਪਾਰਕ ਸਰੀ ਵਿਚ ਮਨਾਇਆ ਕੈਨੇਡੀਅਨ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ

ਚੋਟੀ ਦੇ ਕਲਾਕਾਰਾਂ ਨੇ ਸੰਗੀਤ ਪ੍ਰੇਮੀਆਂ ਨੂੰ ਆਪਣੇ ਹਿੱਟ ਗੀਤਾਂ ਸੁਣਾ ਕੇ ,ਮੀਂਹ ਪੈਣ ਦੇ ਬਾਵਜੂਦ ਹਿੱਲਣ ਨਾ ਦਿੱਤਾ-
ਸਰੀ,  ( ਮਾਂਗਟ )-ਬੀਤੇ ਐਤਵਾਰ ਨੂੰ  ਬੇਅਰ ਕਰੀਕ ਪਾਰਕ ਸਰੀ ਵਿੱਚ “ਕਨੈਡੀਆਨ ਕੂਨੈਕਟ ਵੈਲਫੇਆਰ ਕਲੱਬ “ ਦੇ ਮੈਂਬਰ ਗੁਰਵਿੰਦਰ ਬਰਾੜ,ਅਮਨ ਬਿਲਾਸਪੁਰੀ, ਮਹੇ਼ਸ਼ਇੰਦਰ ਸਿੰਘ ਮਾਂਗਟ, ਰਵੀ ਧਾਲੀਵਾਲ, ਕਮਲਦੀਪ ਬਾਸੀ,ਚਰਨਜੀਤ ਬਰਾੜ ਵੱਲੋਂ ਕਰਵਾਇਆ ਕੈਨੇਡੀਨ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਵਿੱਚ ਪ੍ਰਸਿਧ ਪੰਜਾਬੀ ਕਲਾਕਾਰ ਰਾਣਾ ਰਣਵੀਰ, ਗਾਇਕ ਕੇ ਐਸ ਮੱਖਣ,ਕੋਰੇਵਾਲਾ ਮਾਨ,ਧਰਮਵੀਰ ਥਾਂਦੀ ,ਅਮਨ ਰੋਜੀ,ਬਲਜਿੰਦਰ ਰਿੰਪੀ,ਪ੍ਰੀਤ ਜੋਬਨ,ਹਰਸ਼ ਪੰਧੇਰ,ਹਰਜੋਤ ਸਿੰਘ,  ਸੋਨੂੰ ਢਿੱਲੋ ਤੇ ਕੈਨੇਡੀਨ ਕਲਾਕਾਰ ਭਾਨਾ ਸਿੱਧ ਆਦਿ ਕਲਾਕਾਰਾਂ ਨੇ ਆਪਣੀ ਕਲਾ ਦੇ ਫ਼ਨ ਦਾ ਮੁਜਹਾਰਾ ਕਰਦਿਆਂ ਸਰੋਤਿਆਂ ਨੂੰ ਆਪਣੇ ਰੰਗ ਵਿੱਚ ਰੰਗੀ ਰੱਖਿਆ। ਸਰੋਤੇ ਕਲਾਕਾਰਾਂ ਤੋਂ ਆਪਣੀ ਮਨ ਪਸੰਦ ਦੇ ਗਾਣਿਆਂ ਦੀ ਫਰਮਾਇਸ਼ ਕਰਦੇ ਦੇਖੇ ਗਏ। ਇਸ ਦੌਰਾਨ ਮੇਲਾ ਪ੍ਰਬੰਧਕਾਂ ਵਲੋਂ ਗਾਇਕਾਂ, ਸਪਾਂਸਰਾਂ ਅਤੇ ਅਹਿਮ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

ਮੇਲੇ ਦੇ ਪ੍ਰਬੰਧਕਾਂ ਨੇ ਗਾਇਕ ਹਰਜੀਤ ਹਰਮਨ ਤੇ ਸ਼ਿਪਰਾ ਗੋਇਲ ਦੇ ਨਾ ਆਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਸ਼ਿਪਰਾ ਗੋਇਲ ਦਾ  ਪਾਸਪੋਰਟ ਇੰਮੀਗਰੇਸ਼ਨ ਵਿਭਾਗ ਕੋਲ ਜਮ੍ਹਾ ਹੋਣ ਕਾਰਨ ਨਹੀਂ ਆ ਸਕੀ , ਇਸੇ ਤਰਾ ਹਰਜੀਤ ਹਰਮਨ ਦਾ ਪਾਸਪੋਰਟ ਅਮਰੀਕਾ ਅੰਬੈਸੀ ‘ਚ ਸਮੇਂ ਸਿਰ ਨਾਲ ਨਾ ਮਿਲਣ ਕਰਕੇ ਇਸ ਮੇਲੇ ਵਿੱਚ ਸ਼ਾਮਲ ਨਹੀ ਹੋ ਸਕੇ। ਮੇਲੇ ਦੇ ਪ੍ਰਬੰਧਕਾਂ ਵੱਲੋ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੂਰੋਂ ਨੇੜਿਉ ਆਏ ਸੰਗੀਤ ਪ੍ਰੇਮੀਆਂ ਤੇ ਸਪਾਂਸਰਾਂ ਦਾ ਤਹਿ ਦਿੱਲੋ ਧੰਨਵਾਦ ਕਰਦੀ ਹੈ। ਕਿਉਕਿ ਅਜਿਹੇ ਮੇਲੇ ਕਰਾਉਣੇ ਸੰਗੀਤ ਪ੍ਰੇਮੀਆਂ ਦੇ ਸਹਿਯੋਗ ਦੇ ਬਿਨਾਂ ਅਸੰਭਵ ਹਨ।ਇਸ ਦੌਰਾਨ ਹਿਲਟਨ ਸੀਕਿਊਰਟੀ ਦੇ ਸੀਈਓ ਸ ਗੁਰਜੰਟ ਸਿੰਘ ਸੰਧੂ ਦੀ ਅਗਵਾਈ ਹੇਠ ਸੀਕਿਊਰਟੀ ਟੀਮ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।