Headlines

ਭਾਰਤ ਇਉਂ ਕਰ ਸਕਦਾ ਹੈ- ਸਾਬਕਾ ਪ੍ਰੀਮੀਅਰ ਉਜਲ ਦੁਸਾਂਝ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)-  ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਸਿਹਤ ਮੰਤਰੀ, ਉੱਜਲ ਦੁਸਾਂਝ ਨੇ ਅੱਜ ਗਲੋਬਲ ਨਿਊਜ਼ ਨਾਲ ਗੱਲਬਾਤ ਕੀਤੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਚਿੰਤਾ ਨੂੰ ਜਾਇਜ਼ ਦੱਸਿਆ, ਜੋ ਕਿ ਕੈਨੇਡਾ ਅੰਦਰ ਕੈਨੇਡੀਅਨ ਨਾਗਰਿਕ ਦੀ ਹੱਤਿਆ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਨੇ ਭਾਰਤੀ ਏਜੰਸੀਆਂ ਦੇ ਸਿਰ ਦੋਸ਼ ਲਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਇਹ ਬਿਆਨ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੈ, ਬਾਰੇ ਗੱਲਬਾਤ ਕਰਦਿਆਂ ਉੱਜਲ ਦੁਸਾਂਝ ਨੇ ਕਿਹਾ ਕਿ ਮੈਂ ਮੰਨ ਸਕਦਾ ਹਾਂ ਕਿ ਭਾਰਤੀ ਇਉਂ ਕਰ ਸਕਦਾ ਹੈ। ਬਿਨਾਂ ਸ਼ੱਕ ਉਜਲ ਦੁਸਾਂਝ ਖਾਲਿਸਤਾਨ ਦੇ ਆਲੋਚਕ ਰਹੇ ਹਨ ਅਤੇ ਹੁਣ ਵੀ ਹਨ, ਪਰ ਉਨ੍ਹਾਂ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ ਮੌਜੂਦਾ ਸਮੇਂ ਭਾਰਤੀ ਪ੍ਰਧਾਨ ਮੰਤਰੀ, ਜਿਸ ਨੂੰ ਸੰਬੋਧਨ ਕਰਦੇ ਉਹ ‘ਮੌਚਓ ਮੋਦੀ’ ਲਿਖਦੇ ਹਨ, (ਭਾਵ ਵੱਧ ਤੋਂ ਵੱਧ ਤਕੜੀ ਸਲਤਨਤ ਕਾਇਮ ਕਰਨ ਅਤੇ ਮਜਬੂਤ ਹੋਣ ਦਾ ਇੱਛਕ), ਸਮੇਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਅਜਿਹੀ ਦੁਖਾਂਤਕ ਘਟਨਾ ਵਾਪਰੇ। ਇਸ ਤੋਂ ਪਹਿਲਾਂ ਵੀ ਦੁਸਾਂਝ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮੌਕੇ ਇਹ ਕਹਿ ਚੁੱਕੇ ਹਨ ਕਿ ਇਹ ਕੈਨੇਡਾ ਦੀ ਪ੍ਰਭੂਸੱਤਾ ਨੂੰ ਚੁਣੌਤੀ ਹੈ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡਾ ਦੇ ਨਾਗਰਿਕ ਨੂੰ, ਉਸ ਦੀ ਪੋਲਟੀਕਲ ਹੱਦ ਵਿੱਚ ਦਾਖਲ ਹੋ ਕੇ ਕਤਲ ਕਰਨ ਲਈ ਕੋਈ ਕਾਰਵਾਈ ਨੂੰ ਅੰਜਾਮ ਦੇਵੇ।
      ਦਿਲਚਸਪ ਗੱਲ ਇਹ ਹੈ ਕਿ ਖਾਲਿਸਤਾਨ ਦੇ ਆਲੋਚਕ ਦੁਸਾਂਝ ਜਿੱਥੇ ਜੁਰਅਤ ਦੇ ਨਾਲ ਇਹ ਬਿਆਨ ਕੈਨੇਡਾ ਦੇ ਨੈਸ਼ਨਲ ਮੀਡੀਆ ਨੂੰ ਦੇ ਰਹੇ ਹਨ, ਉਥੇ ਕੈਨੇਡਾ ਦੇ ਅੰਦਰ ਬੈਠੇ ‘ਭਾਰਤੀ ਅਗਾਂਹ ਵਧੂ ਸੰਸਥਾਵਾਂ’ ਜਾਂ ਹੋਰਨਾਂ ਜਥੇਬੰਦੀਆਂ ਦੇ ਆਗੂ, ਜਿਹੜੇ ਅਕਸਰ ਕਹਿੰਦੇ ਹਨ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, , ਉਹ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਰਾਹੀਂ ਕੈਨੇਡਾ ਵਿੱਚ ਕੀਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ‘ਤੇ ਚੁੱਪ  ਹਨ।