Headlines

ਲਲਤੋਂ ਨਿਵਾਸੀਆਂ ਦਾ ਸਰੀ ਵਿਚ ਇਕੱਠ 1 ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਵਿਚ ਵਸਦੇ ਲਲਤੋਂ ਕਲਾਂ ਤੇ ਲਲਤੋਂ  ਖੁਰਦ ਜਿਲਾਂ ਲੁਧਿਆਣਾ ਦੇ ਨਿਵਾਸੀਆਂ ਦਾ ਸਾਲਾਨਾ ਇਕੱਠ ਗੁਰਦੁਆਰਾ ਸਾਹਿਬ ਯੌਰਕ ਸੈਂਟਰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ।  ਇਸ ਸਬੰਧੀ ਸ੍ਰੀ ਆਖੰਡ ਸਾਹਿਬ ਦੇ ਪਾਠ 29 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਨੂੰ ਰਖਾਏ ਜਾਣਗੇ ਜਿਸਦੇ ਭੋਗ 1 ਅਕਤੂਬਰ ਦਿਨ ਐਤਵਾਰ ਸਵੇਰੇ 10 ਵਜੇ   ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ 103-7938-128 ਸਟਰੀਟ ਵਿਖੇ ਪਾਏ ਜਾਣਗੇ। ਪ੍ਰਬੰਧਕਾਂ ਵਲੋਂ ਲਲਤੋਂ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਤਿੰਨੇ ਦਿਨ ਹਾਜਰੀ ਭਰਨ ਦੀ ਬੇਨੀਤੀ ਕੀਤੀ ਗਈ ਹੈ। ਐਡਮਿੰਟਨ, ਕੈਲਗਰੀ ਤੇ ਅਮਰੀਕਾ ਵਸਦੇ ਲਲਤੋਂ ਵਾਸੀਆਂ ਨੂੰ ਪਰਿਵਾਰਾਂ ਸਮੇਤ ਪੁੱਜਣ ਦੀ ਵਿਸ਼ੇਸ਼ ਬੇਨਤੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਅਜੈਬ ਸਿੰਘ ਗਰੇਵਾਲ ਨਾਲ ਫੋਨ ਨੰਬਰ 604-582-0268 , ਨਰਦੀਪ ਸਿੰਘ ਗਰੇਵਾਲ ਫੋਨ ਨੰਬਰ 778-680-3453 ਤੇ ਸੰਪਰਕ ਕੀਤਾ ਜਾ ਸਕਦਾ ਹੈ।