Headlines

ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਾਬੀ ਮਰਵਾਹ ਨੇ ਮੈਂਬਰੀ ਛੱਡੀ

ਓਟਵਾ ( ਦੇ ਪ੍ਰ ਬਿ)-ਕੈਨੇਡੇ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਚੁਪ ਚੁਪੀਤੇ ਸੈਨੇਟ ਦੀ ਮੈਂਬਰੀ ਛੱਡ ਦਿੱਤੀ ਹੈ। ਉਹਨਾਂ ਨੂੰ ਫੈਡਰਲ ਸਰਕਾਰ ਵਲੋਂ ਅਕਤੂਬਰ 2016 ਵਿਚ ਸੈਨੇਟਰ ਨਿਯੁਕਤ ਕੀਤਾ ਗਿਆ ਸੀ ਤੇ ਉਹਨਾਂ ਦੇ ਅਹੁਦੇ ਦੀ ਮਿਆਦ 2026 ਵਿਚ ਪੂਰੀ ਹੋਣੀ ਸੀ । ਉਹ 2014 ਵਿਚ ਸਕੋਸ਼ੀਆ ਬੈਂਕ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਇੰਡੀਆ ਦੇ ਜੰਮਪਲ ਸਾਬੀ ਮਰਵਾਹ ਨੇ ਦਿੱਲੀ ਯੂਨੀਵਰਸਿਟੀ ਤੋਂ ਇਕਨਾਮਿਕਸ ਵਿਚ ਮਾਸਟਰ ਕੀਤੀ ਸੀ। ਉਹਨਾਂ ਨੇ ਕੈਨੇਡਾ ਦੀਆਂ ਵਿੱਤੀ ਸੰਸਥਾਵਾਂ ਵਿਚ ਉਚ ਅਹੁਦਿਆਂ ਤੇ ਕੰਮ ਕਰਦਿਆਂ ਲਗਪਗ 35 ਸਾਲ ਕੰਮ ਕੀਤਾ। ਕੈਨੇਡੀਅਨ ਸੈਨੇਟਰ ਦੇ ਸਨਮਾਨਯੋਗ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਬਾਰੇ ਕਾਰਣਾਂ ਦਾ ਪਤਾ ਨਹੀ ਚੱਲ ਸਕਿਆ।