Headlines

ਹਿਲਟਨ ਸੀਕਿਊਰਿਟੀ ਵੱਲੋਂ ਸਫਲਤਾਪੂਰਵਕ ਸੀਜ਼ਨ ਸਮਾਪਤੀ ਲਈ ਧੰਨਵਾਦ

ਸਰੀ-ਹਿਲਟਨ ਸੀਕਿਊਰਿਟੀ ਦੇ ਇੰਚਾਰਜ ਕਮਾਂਡੈਂਟ ਗੁਰਜੰਟ ਸਿੰਘ ਸੰਧੂ ਨੇ ਸਾਲ 2023 ਦੌਰਾਨ ਸਭਿਆਚਾਰਕ ਮੇਲਿਆਂ ਅਤੇ ਖੇਡਾਂ ਦਾ ਸੀਜ਼ਨ ਸਫਲਤਾਪੂਰਵਕ ਸਮਾਪਤ ਹੋਣ ਅਤੇ ਏਜੰਸੀ ਦੀਆਂ ਸੇਵਾਵਾਂ ਪ੍ਰਾਪਤ ਕਰਨ ਅਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਹੈ। ਉਹਨਾਂ ਦੇਸ ਪ੍ਰਦੇਸ ਨੂੰ ਭੇਜੇ ਇਕ ਸੰਦੇਸ਼ ਰਾਹੀਂ ਸਾਲ 2023 ਦੀਆਂ ਖੇਡਾਂ, ਕਬੱਡੀ ਦੇ ਵੱਡੇ ਟੂਰਨਾਮੈਂਟ, ਫ਼ੀਲਡ ਹਾਕੀ ਦੇ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟ, ਪੰਜਾਬੀ ਮੇਲੇ ਅਤੇ ਹੋਰ ਵੱਡੇ ਇਕੱਠਾ ਦੇ ਸਕਿੁੳਰਟੀ ਅਤੇ ਸੁਰੱਖਿਆ ਦੇ ਪ੍ਰਬੰਧਾਂ ਵਾਸਤੇ ਹਿਲਟਨ ਸੀਕਿਊਰਟੀ ਕੰਪਨੀ ਦੀਆਂ ਪਰੋਫੈਸ਼ਨਲ ਸੇਵਾਵਾਂ ਲ਼ੈਣ ਲਈ ਕਬੱਡੀ ਫੈਡਰੇਸ਼ਨ ਅਤੇ ਫੀਲਡ ਹਾਕੀ ਦੇ ਸਮੂਹ  ਅਹੁਦੇਦਾਰਾਂ, ਮੈਂਬਰਾਂ , ਸਹਿਯੋਗੀ ਕਲੱਬਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਕੀਤਾ ਹੈ।