Headlines

ਯਾਦਗਾਰੀ ਪੈੜ੍ਹਾ ਛੱਡ ਗਿਆ ਕੈਲੀਫੋਰਨੀਆਂ ਦਾ 16ਵਾਂ ਵਰਲਡ ਕਬੱਡੀ ਕੱਪ

* ਨਾਰਥ ਅਮਰੀਕਾ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਦੀ ਟੀਮ ਬਣੀ ਚੈਪੀਅਨ * ਸੰਦੀਪ ਨੰਗਲ ਅੰਬੀਆਂ ਬੇਅ ਏਰੀਆ ਦੀ ਟੀਮ ਰਹੀ ਉਪ ਜੇਤੂ

ਐਡਮਿੰਟਨ, (ਡਾ.ਬਲਜੀਤ ਕੌਰ)- ਇਤਿਹਾਸ ਦੇ ਪੰਨਿਆਂ ਤੇ ਯਾਦਗਾਰੀ ਪੈੜ੍ਹਾ ਛੱਡਦਾ ਹੋਇਆ ਕੈਲੀਫੋਰਨੀਆਂ ਦਾ 16ਵਾਂ ਵਰਲਡ ਕਬੱਡੀ ਕੱਪ ਸਮਾਪਤ ਹੋ ਗਿਆ| ਯੂਨਾਈਟਿਡ ਸਪੋਰਟਸ ਕਲੱਬ
ਕੈਲੀਫੋਰਨੀਆਂ ਅਮਰੀਕਾ ਵੱਲੋਂ ਕੈਲੀਫੋਰਨੀਆਂ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਜੇਮਜ਼ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਕੈਲੀਫੋਰਨੀਆਂ ਦੇ ਖੇਡ ਮੈਦਾਨ ’ਚ 17 ਸਤੰਬਰ ਨੂੰ
ਕਰਵਾਇਆ ਗਿਆ ਇਹ ਵਰਲਡ ਕਬੱਡੀ ਕੱਪ ਇਸ ਵਾਰੀ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਸੀ| ਯੂਨਾਈ਼ਟਡ ਸਪੋਰਟਸ ਕਲੱਬ ਦੇ ਚੀਫ ਪੈਟਰਨ ਅਮੋਲਕ ਸਿੰਘ ਗਾਖਲ ਦੀ ਸਮੁੱਚੀ ਟੀਮ ਨੇ ਇਸ ਕਬਡੀ ਕੱਪ ਨੂੰ ਸਫਲ ਬਣਾਉਣ ਲਈ ਸਾਰੇ ਵਰਗਾਂ ਦਾ ਸਹਿਯੋਗ ਲਿਆ ਤੇ ਮਹਿਮਾਨ ਨਿਵਾਜ਼ੀ ਨਾਲ ਸਾਰੇ ਕਬੱਡੀ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਲਿਆ| ਇਸ ਵਰਲਡ ਕਬਡੀ ਕਪ ਦੇ ਵਿਚ ਚੋਟੀ ਦੀਆਂ ਕਬਡੀ ਟੀਮਾਂ ਸੰਦੀਪ ਨੰਗਲ ਅੰਬੀਆਂ ਬੇਅ ਏਰੀਆ, ਨਾਰਥ ਅਮਰੀਕਾ ਚੜਦਾ ਪੰਜਾਬ ਸਪੋਰਟਸ ਕਲਬ, ਬਾਬਾ ਸੰਗ ਜੀ ਕਬਡੀ ਕਲਬ ਤੇ ਫਤਿਹ ਸਪੋਰਟਸ ਕਲਬ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਹਿਸਾ ਲਿਆ ਤੇ ਇਸ ਦੇ ਨਾਲ ਹੀ ਅੰਡਰ 21 ਸਾਲ ਵਰਗ ਦੀਆਂ ਕਬਡੀ ਟੀਮਾਂ ਦੇ ਮੁਕਾਬਲੇ ਕਰਵਾਏ ਗਏ| ਇਸ ਮੌਕੇ ਤੇ ਰਾਜਾ ਸਵੀਟਸ ਵਲੋਂ ਸਾਰਾ ਦਿਨ ਜਲੇਬੀਆਂ, ਛੋਲੇ ਭਟੂਰੇ, ਮਠਿਆਈ ਤੇ ਸਾਰੀ ਵੇਖਣ ਵਾਲੇ ਦਰਸ਼ਕਾਂ ਲਈ ਮੁਫਤ ਲੰਗਰ ਦੀ ਪ੍ਰਬੰਧ ਕੀਤਾ ਗਿਆ ਤੇ ਇਸ ਕਬਡੀ ਕਪ ਤੋਂ ਇਕ ਦਿਨ ਪਹਿਲਾਂ ਕਬਡੀ ਖਿਡਾਰੀ ਸਵ ਸੰਦੀਪ ਨੰਗਲ ਅੰਬੀਆਂ ਦਾ ਜਨਮ ਦਿਨ ਵੀ ਮਨਾਇਆ ਗਿਆ ਤੇ ਉਸ ਦੇ ਪ੍ਰੀਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ| ਅੰਡਰ 21 ਸਾਲ ਵਰਗ ਦੇ ਕਬਡੀ ਮੁਕਾਬਲਿਆਂ ਦੇ ਵਿਚੋਂ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸਪੋਰਟਸ ਕਲੱਬ ਨੇ ਵੈਸਟ ਕੋਸਟ ਅਕੈਡਮੀ ਫਰਿਜਨੋ ਨੂੰ 28-26 ਅੰਕਾਂ ਨਾਲ ਹਰਾ ਕੇ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ ਤੇ ਕਿੰਗਜ਼ ਸਪੋਰਟਸ ਕਲਬ ਸੈਕਰਾਮੈਂਟੋ ਨੇ ਮਨਜਿੰਦਰ ਸਪੋਰਟਸ ਕਲਬ ਮਨਟੀਕਾ ਨੂੰ 32-29 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ| ਇਸੇ ਤਰਾਂ ਦੇ ਨਾਲ ਨਾਰਥ ਅਮਰੀਕਾ ਚੜਦਾ ਪੰਜਾਬ ਕਬਡੀ ਕਲਬ ਨੇ ਸ਼ਹੀਦ ਸੰਦੀਪ ਨੰਗਲ ਅੰਬੀਆਂ ਬੇਅ ਏਰੀਆ ਦੀ ਟੀਮ 47-46.5 ਅੰਕਾਂ ਨਾਲ ਹਰਾ ਕੇ ਅਧੇ ਅੰਕ ਨਾਲ ਜਿਤ ਹਾਸਲ ਕਰਕੇ ਚੈਪੀਅਨ ਬਣਨ ਦਾ ਮਾਣ ਹਾਸਲ ਕਰਕੇ ਵਡਾ ਉਲਟਫੇਰ ਕੀਤਾ| ਸਵ ਨਸੀਬ ਸਿੰਘ ਗਾਖਲ, ਸਵ ਮੇਜਰ ਸਿੰਘ ਬੈਂਸ ਤੇ ਸਵ ਪੂਰਨ ਸਿੰਘ ਦੀ ਨਿਘੀ ਤੇ ਮਿੱਠਾ ਯਾਦ ਨੂੰ ਸਮਰਪਿਤ 16ਵੇਂ ਵਰਲਡ ਕਬੱਡੀ ਕੱਪ ਦੇ ਪਹਿਲੇ ਇਨਾਮ ਨੂੰ ਸਪਾਂਸਰ ਡਾਇਮੰਡ ਟਰੱਕਿੰਗ ਨੇ ਕੀਤਾ, ਦੂਜਾ ਇਨਾਮ ਜੁਗਰਾਜ ਸਿੰਘ ਸਹੋਤਾ ਦੇ ਪ੍ਰੀਵਾਰ ਨੇ ਤੀਜਾ  ਇਨਾਮ ਬੋਪਾਰਾਏ ਪ੍ਰੀਵਾਰ ਵਲੋਂ ਤੇ ਚੌਥਾ ਇਨਾਮ ਸਵ ਮਹਿੰਗਾ ਸਿੰਘ ਦੀ ਯਾਦ ’ਚ ਦਿਤਾ ਗਿਆ| ਇਸ ਕਬਡੀ ਕੱਪ ਦੇ ਡਾਇਮੰਡ ਸਪਾਂਸਰ ਇੰਦਰ ਦੋਸਾਂਝ, ਜਗਜੀਤ ਸਿੰਘ ਤੇ ਕੇ.ਐਸ ਨਾਗਰਾ, ਮੇਜਰ ਨੱਤ ਤੇ ਜੀਤਾ ਨੱਤ, ਜਸਵੰਤ ਦਾਸ ਗਿਲ ਤੇ ਕਸ਼ਮੀਰ ਸਿੰਘ ਧੂਤ ਸਨ| ਇਸ ਕਬਡੀ ਕੱਪ ਮੌਕੇ ਤੇ ਸਰਵਨ ਸਿੰਘ ਬੱਲ, ਸੁਰਿੰਦਰ ਸਿੰਘ ਅਠਵਾਲ ਤੇ ਦੁੱਲਾ ਸੁਰਖਪੁਰ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਤੇ ਕੁਲਵੰਤ ਲੱਛਰ, ਬਾਬਾ ਜੌਹਨ ਸਿੰਘ ਗਿੱਲ, ਬਲਜੀਤ ਸੰਧੂ, ਤੀਰਥ ਗਾਖਲ, ਮੇਜਰ ਗਾਖਲ, ਮਨੀ ਗਾਖਲ, ਵਿੱਕੀ ਤੇ ਤਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਕਬਡੀ ਕਪ ਨੂੰ ਸਫਲ ਬਣਾਉਣ ਦੇ ਲਈ ਇੰਦਰ ਦੋਸਾਂਝ, ਡਾ ਨਵਜੋਤ ਦਹੀਆ, ਮੈਨੀ ਗਰੇਵਾਲ, ਗੈਰੀ ਸਿੰਘ, ਸੁਰਜੀਤ ਟੁੱਟ, ਸੇਵਾ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਅਟਾਰਨੀ, ਦੁੱਲਾ ਸੁਰਖਪੁਰ, ਡਾ ਹਰਚਰਨ ਗਿੱਲ, ਸੁਰਿੰਦਰ ਸਿੰਘ ਅਠਵਾਲ, ਹਰਪ੍ਰੀਤ ਸਿੰਘ ਬਾਬਾ, ਤਰਲੋਚਨ ਲੱਛਰ, ਮਾਇਕ ਬੋਪਾਰਾਏ, ਪਾਲ ਸਹੋਤਾ, ਲਖਾਗਾਜ਼ੀਪੁਰ, ਬੰਤ ਨਿੱਝਰ, ਸੁਰਿੰਦਰ ਨਿੱਝਰ,ਮੱਖਣ ਬੈਂਸ, ਇਕਬਾਲ ਸਿੰਘ ਗਾਖਲ, ਜੁਗਰਾਜ ਸਿੰਘ, ਪਲਵਿੰਦਰ ਗਾਖਲ, ਐਸ.ਅਸ਼ੋਕ ਭੌਰਾ, ਨਰਿੰਦਰ ਸਹੋਤਾ, ਸਾਧੂ ਸਿੰਘ ਖਲੌਰ, ਸਨਮ ਬੈਂਸ, ਬਲਵੀਰ ਭਾਟੀਆ, ਨੱਥਾ ਸਿੰਘ ਗਾਖਲ, ਮੱਖਣ ਧਾਰੀਵਾਲ, ਇੰਦਰਜੀਤ ਥਿੰਦ, ਬਖਤਾਵਰ ਗਾਖਲ, ਗੁਰਪ੍ਰੀਤ ਗਾਖਲ, ਰਵਿੰਦਰ ਸਿੰਘ, ਬਲਜਿੰਦਰ ਗਾਖਲ, ਹਰਜਿੰਦਰ ਸਿੰਘ ਲਿਧੜ, ਦਲਵਿੰਦਰ ਪੱਡਾ,ਅਮਨਦੀਪ ਸਿੰਘ, ਬਲਜਿੰਦਰ ਸਿੰਘ, ਕਿਰਨਦੀਪ ਸਿੰਘ, ਧੰਨਾ ਕੋਚ ਤੇ ਡਾ.ਜਤਿੰਦਰ ਸਾਬੀ ਨੇ ਵਿਸ਼ੇਸ਼ ਸਹਿਯੋਗ ਦਿੱਤਾ|