Headlines

ਸਰ੍ਹੀ ਵਿੱਚ ਪ੍ਰਿਤਪਾਲ ਗਿੱਲ ਦੀ ਪੁਸਤਕ “ਉਕਾਬ ਵਾਂਗ ਉੱਡ” ਰਿਲੀਜ਼

ਸਰ੍ਹੀ (ਰੂਪਿੰਦਰ ਖਹਿਰਾ ਰੂਪੀ)-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ  ਦੀ ਇਕ ਮਿਲਣੀ ਸੀਨੀਅਰ ਸੈਂਟਰ  ਸਰ੍ਹੀ ਵਿਖੇ ਹੋਈ। ਜਿਸ ਵਿੱਚ ਸਭਾ ਦੇ ਪ੍ਰਧਾਨ ਅਤੇ ਸਾਹਿਤਕਾਰ ਪ੍ਰਿਤਪਾਲ ਗਿੱਲ ਦੀ ਪੁਸਤਕ “ ਉਕਾਬ ਵਾਂਗ ਉੱਡ” ਦਾ ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ  ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ  ਬਾਖੂਬੀ ਨਿਭਾਈ ਗਈ । ਪ੍ਰਧਾਨਗੀ  ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਟੋਰਾਟੋਂ ਮੀਡਿਆ ਹਸਤੀ ਇਕਬਾਲ ਮਹਿਲ ਅਤੇ ਚਰਨ ਸਿੰਘ ਸਟੇਜ ਤੇ ਸੁਸ਼ੋਭਿਤ ਹੋਏ । ਇਹ ਬੈਠਕ ਗਾਇਕ ਦਲਜੀਤ ਸਿੰਘ ਸੰਧੂ ਕਲਿਆਣ ਪੁਰੀ ਨੂੰ ਸਮਰਪਿਤ ਕੀਤੀ ਗਈ ।

ਆਰੰਭ ਵਿੱਚ ਸਭਾ  ਵੱਲੋਂ ਸਭਾ ਦੇ ਕਈ ਸਾਲਾਂ ਤੋਂ ਸਰਗਰਮ  ਮੈਂਬਰ, ਬੁਲੰਦ  ਆਵਾਜ਼ ਦੇ ਮਾਲਕ ਗਾਇਕ ਅਤੇ ਗੀਤਕਾਰ  ਦਲਜੀਤ ਸੰਧੂ ਕਲਿਆਣ ਪੁਰੀ , ਗ਼ਜ਼ਲਗੋ ਹਰਜਿੰਦਰ ਬੱਲ ਅਤੇ ਇਤਿਹਾਸਕਾਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।

ਉਪਰੰਤ ਲੇਖਕ ਦੀ ਪੁਸਤਕ “ਉਕਾਬ ਵਾਂਗ ਉੱਡ” ਬਾਰੇ ਸੰਖੇਪ ਸਹਿਤ ਪਰਚੇ ਸੁਰਜੀਤ ਕਲਸੀ, ਗੁਰਮਿੰਦਰ ਸਿੱਧੂ ,ਕੁਲਦੀਪ ਗਿੱਲ, ਨਿਰਮਲ ਗਿੱਲ, ਡਾਕਟਰ ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ : ਕਸ਼ਮੀਰਾ ਸਿੰਘ ਗਿੱਲ , ਹਰਜਿੰਦਰ ਸਿੰਘ ਚੀਮਾ ਉਰਫ਼ ਥਾਣਾ, ਦਵਿੰਦਰ ਬੈਨੀਪੇਲ (ਰੇਡੀਓ ਹੋਸਟ ) ਵੱਲੋਂ ਪਰਚੇ ਪੜ੍ਹੇ ਗਏ । ਇਕਬਾਲ ਮਹਿਲ, ਸੁੱਖੀ ਬਾਠ,ਚਰਨ ਸਿੰਘ , ਇੰਦਰਜੀਤ ਸਿੰਘ ਧਾਮੀ,  ਇੰਦਰਪਾਲ  ਸਿੰਘ ਸੰਧੂ, ਕਵਿੰਦਰ ਚਾਂਦ (ਕਵਿਤਾ)ਡਾਕਟਰ ਗੋਪਾਲ  ਸਿੰਘ ਬੂਟਰ , ਪ੍ਰਿੰਸੀਪਲ ਰਣਜੀਤ ਸਿੰਘ ਪਨੂੰ ਅਤੇ ਸੁੱਚਾ ਸਿੰਘ ਕਲੇਰ ਵੱਲੋਂ ਵਿਚਾਰ ਪੇਸ਼ ਕੀਤੇ ਗਏ ।  ਲੇਖਕ ਪ੍ਰਿਤਪਾਲ ਗਿੱਲ ਵੱਲੋਂ ਆਪਣੀ ਪੁਸਤਕ ਅਤੇ ਕਵਿਤਾਵਾਂ ਬਾਰੇ ਡੂੰਘੇ ਵਿਚਾਰ ਪੇਸ਼ ਕੀਤੇ ਗਏ  ਅਤੇ ਸਭ ਦਾ ਧੰਨਵਾਦ ਕੀਤਾ । ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ (ਪੁਸਤਕ ਵਿੱਚੋਂ ਤਰਨੁੰਮ ਵਿੱਚ ਗੀਤ  ) ਅਤੇ ਗਾਇਕ ਜਸਬੀਰ ਗੁਣਾਚੌਰੀਆ ਨੇ ਸੁਰੀਲਾ ਗੀਤ ਪੇਸ਼ ਕੀਤਾ । ਹਰਪ੍ਰੀਤ ਕੌਰ ਨਾਗਰਾ ਉਰਫ਼ ਭਾਰਤੀ ਵੱਲੋਂ ਲੇਖਕ ਦੀ ਸਖ਼ਸ਼ੀਅਤ  ਬਾਰੇ ਵਿਸਥਾਰ  ਸਹਿਤ ਜਾਣਕਾਰੀ ਦਿੱਤੀ ਗਈ ।

ਪ੍ਰਧਾਨਗੀ ਮੰਡਲ ਅਤੇ ਸਰੋਤਿਆਂ ਨਾਲ ਖਚਾ -ਖੱਚ ਭਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਨਾਲ ਪੁਸਤਕ “ਉਕਾਬ ਵਾਂਗ ਉੱਡ” ਰਿਲੀਜ਼ ਕੀਤੀ ਗਈ । ਇਸ ਮੌਕੇ ਲੇਖਕ ਦੀ ਪਤਨੀ ਬਲਜਿੰਦਰ ਕੌਰ ਉਰਫ਼ ਕੁੱਕੀ  ,ਦੋਨੇ ਬੇਟੇ  ਅਮੋਲ ਸਿੰਘ ਗਿੱਲ , ਵਿਸ਼ਾਲ ਸਿੰਘ ਗਿੱਲ ,ਭਤੀਜੀ ਹਰਪ੍ਰੀਤ ਕੌਰ  ਨਾਗਰਾ ਉਰਫ਼ ਭਾਰਤੀ  ,ਪਤੀ ਸੋਨੀ ਨਾਗਰਾ ,ਦਵਿੰਦਰ ਬਾਲਾ, ਸਾਬਕਾ ਐਡਵੋਕੇਟ ਜਨਰਲ ਗੁਰਪ੍ਰਤਾਪ ਸਿੰਘ ਗਿੱਲ ਅਤੇ ਹੋਰ ਪਰਵਾਰਿਕ ਮੈਂਬਰ ਖ਼ਾਸ ਤੌਰ ਤੇ ਸ਼ਾਮਿਲ ਹੋਏ । ਸਾਬਕਾ ਬੈਂਕ ਮੈਨੇਜਰ ਜੋਧ ਸਿੰਘ ਧਾਲੀਵਾਲ ਅਤੇ ਪਤਨੀ ਸ਼ੀਲਾ ਧਾਲੀਵਾਲ ਵੀ ਸ਼ਾਮਿਲ ਹੋਏ ।    ਕਵੀ ਦਰਬਾਰ ਵਿੱਚ ਹਾਜ਼ਰ ਸਰੋਤੇ ਅਤੇ ਕਵੀਆਂ ਨੇ ਰਚਨਾਵਾਂ ਅਤੇ ਗੀਤਾਂ ਨਾਲ ਸਮਾਗਮ ਵਿੱਚ ਰੰਗ ਬੰਨ੍ਹਿਆ , ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ: ਹਰਸ਼ਰਨ ਕੌਰ, ਗੋਪਾਲ ਸਿੰਘ ਬੁਟੱਰ, ਡਾ ਬਲਦੇਵ ਸਿੰਘ ਖਹਿਰਾ, ਬਿਕੱਰ ਖ਼ੋਸਾ, ਬਲਬੀਰ ਸਿੰਘ ਸੰਘਾ,ਰਣਜੀਤ ਸਿੰਘ ਨਿਜੱਰ, ਹਰਚੰਦ ਸਿੰਘ ਬਾਗੜੀ, ਡਾ :ਰਣਜੀਤ ਸਿੰਘ ਪਨੂੰ ,ਇੰਦਰਪਾਲ ਸਿੰਘ ਸੰਧੂ, ਸ਼ੁਭ ਧਾਲੀਵਾਲ, ਜੋਧ ਸਿੰਘ ਧਾਲੀਵਾਲ, ਕੁਲਦੀਪ ਸਿੰਘ ਗਿੱਲ, ਚਮਕੌਰ ਸਿੰਘ ਸੇਖੋਂ ,ਕੁਲਦੀਪ ਸਿੰਘ ਜਗਵਾਲ, ਮਨਜੀਤ ਕੌਰ ਕਲੇਰ, ਹਰਮਿੰਦਰ ਕੇ,ਸਿੰਘ, ਨਿਰਮਲ ਗਿੱਲ, ਪਰਮਿੰਦਰ ਕੌਰ ਬਾਗੜੀ, ਦਵਿੰਦਰ ਕੌਰ ਜੌਹਲ, ਗੁਰਮੀਤ ਸਿੰਘ ਕਾਲਕਟ, ਕ੍ਰਿਸ਼ਨ ਬੈਕਟਰ, ਵਿਸ਼ਾਲ ਗਿੱਲ, ਦਰਸ਼ਨ ਸੰਘਾ, ਰੂਪਿੰਦਰ ਕੌਰ, ਜਗਦੀਸ਼ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਘੁਮੰਣ, ਦਵਿੰਦਰ ਸਿੰਘ ਮਾਂਗਟ, ਬਖ਼ਸ਼ੀਸ਼ ਸਿੰਘ, ਦਵਿੰਦਰ ਬੈਨੀਪਾਲ, ਅਜੀਤ ਬਾਜਵਾ, ਹਰਜਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਖੰਗੂਰਾ, ਸੁਰਿੰਦਰ ਸਿੰਘ ਗਿੱਲ, ਜੋਗੀ ਢਿੱਲੋਂ, ਗੁਰਮੁੱਖ ਸਿੰਘ, ਸਪਿੰਦਰ ਸਿੰਘ ,ਅਵਤਾਰ ਸਿੰਘ ਢਿੱਲੋਂ, ਗੁਰਮੇਲ ਸਿੰਘ ਧਾਲੀਵਾਲ, ਹਰਚੰਦ ਸਿੰਘ ਗਿੱਲ, ਰਵੀ ਕਾਂਤ (ਚੜ੍ਹਦੀ ਕਲਾ ਟਾਈਮ ਟੀ.ਵੀ).,ਮਨਜੀਤ ਸਿੰਘ ਮੱਲਾ, ਹਰਪਾਲ ਸਿੰਘ ਬਰਾੜ, ਗੁਰਬਚਨ ਸਿੰਘ ਬਰਾੜ, ਸ਼ਾਹਗੀਰ ਸਿੰਘ ਗਿੱਲ, ਐਮ.ਸ.ਕੇ ਅੱਤੀਆਣਾ, ਕਮੀਕਰ ਜੌਹਲ, ਬੀਰਿੰਦਰ ਸਿੰਘ, ਦਰਸ਼ਨ ਸਿੰਘ ਸਿੱਧੂ, ਬਲਜੀਤ ਸਿੰਘ ਮੋਰਿੰਡਾ, ਮੈਂਡੀ ਧੇਸਾ, ਸੋਹਣ ਧੇਸਾ  ਸ਼ਾਮਿਲ ਹੋਏ ।

ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਇਹ ਸਮਾਗਮ ਦਾ ਯਾਦਗਾਰੀ ਹੋ ਨਿਬੜਿਆ ।