Headlines

ਬਸੰਤ ਮੋਟਰਜ਼ ਸਰੀ ਵਲੋਂ 32ਵਾਂ ਸਕਾਲਰਸ਼ਿਪ ਵੰਡ ਸਮਾਗਮ ਪਹਿਲੀ ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਬਸੰਤ ਮੋਟਰਜ਼ ਸਰੀ ਵਲੋਂ 32ਵਾਂ ਸਕਾਲਰਸ਼ਿਪ ਵੰਡ ਸਮਾਗਮ 1 ਅਕਤੂਬਰਰ ਦਿਨ ਐਤਵਾਰ ਨੂੰ ਦੁਪਹਿਰ ਬਾਦ 3.30 ਵਜੇ 16315-ਫਰੇਜ਼ਰ ਹਾਈਵੇ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਸੰਤ ਮੋਟਰਜ਼ ਦੇ ਸੀਈਓ ਤੇ ਸਕਾਲਰਸ਼ਿਪ ਪ੍ਰਬੰਧਕ ਸ ਬਲਦੇਵ ਸਿੰਘ ਬਾਠ ਨੇ ਦੱਸਿਆ ਕਿ ਇਸ 32ਵੇਂ ਸਕਾਲਰਸ਼ਿਪ ਵੰਡ ਸਮਾਗਮ ਦੇ ਮੁੱਖ ਮਹਿਮਾਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਹੋਣਗੇ ਜੋ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਅਸ਼ੀਰਵਾਦ ਦੇਣਗੇ। ਉਹਨਾਂ ਨੇ ਇਸ ਮੌਕੇ ਵਿਦਿਆਰਥੀਆਂ,  ਮਾਪਿਆਂ ਤੇ ਸਰੀ ਨਿਵਾਸੀਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ।

ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-572-7880 ਜਾਂ ਸੈਲ ਨੰਬਰ 604-808-1194 ਤੇ ਸੰਪਰਕ ਕੀਤਾ ਜਾ ਸਕਦਾ ਹੈ।