Headlines

ਅਸ਼ੋਕ ਬਾਂਸਲ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ 30 ਸਤੰਬਰ ਨੂੰ ਐਬਸਫੋਰਡ ਵਿਚ ਹੋਵੇਗੀ ਰੀਲੀਜ਼

ਐਬਸਫੋਰਡ ( ਬਲਵੰਤ ਰੁਪਾਲ)- ਉਘੇ ਸਭਿਆਚਾਰਕ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ 30 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਿਰਾਸਤੀ ਗੁਰਦੁਆਰਾ ਸਾਹਿਬ ਮਿਊਜ਼ੀਅਮ ਹਾਲ ਵਿਖੇ, ਪੰਜਾਬੀ ਸੀਹਿਤ ਸਭਾ ਮੁਢਲੀ ਐਟਸਫੋਰਡ ਵੱਲੋਂ ਰਿਲੀਜ਼ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ‘ਮਿੱਟੀ ਨੂੰ ਫਰੋਲ ਜੋਗੀਆ’ ਅਸ਼ੋਕ ਬਾਂਸਲ ਮਾਨਸਾ ਦੀ ਉਨ੍ਹਾਂ ਵੀਹ ਪੁਰਾਣੇ ਗੀਤਕਾਰਾਂ ਬਾਰੇ ਲਿਖੀ ਖੋਜ ਪੁਸਤਕ ਹੈ, ਜਿਨ੍ਹਾਂ ਨੇ ਲੋਕ ਗੀਤਾਂ ਦੇ ਪੱਧਰ ਤੇ ਜਾ ਕੇ ਗੀਤਾਂ ਦੀ ਸਿਰਜਣਾ ਕੀਤੀ। ਖੁਸ਼ੀ ਵਾਲੀ ਗੱਲ ਹੈ ਕਿ ਅਸ਼ੋਕ ਬਾਂਸਲ ਕੈਨੇਡਾ ਪਹੁੰਚ ਰਹੇ ਹਨ ਅਤੇ 30 ਸਤੰਬਰ ਦਿਨ ਸ਼ਨੀਚਰਵਾਰ ਨੂੰ, ਉਹਨਾਂ ਦੀ ਇਹ ਕਿਤਾਬ ਵਿਰਾਸਤੀ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਸਾਹਿਤ ਸਭਾ ਮੁਢਲੀ ਵੱਲੋਂ ਦੁਪਹਿਰ 12.00 ਵਜੇ ਰਿਲੀਜ਼ ਹੋਵੇਗੀ ਅਤੇ ਇਸ ਮੌਕੇ ਤੇ ਵੱਖ -ਵੱਖ ਬੁਲਾਰੇ ਵਿਚਾਰ ਸਾਂਝੇ ਕਰਨਗੇ। ਅਸ਼ੋਕ ਬਾਂਸਲ ਵੀ ਸਰੋਤਿਆਂ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਵਿੱਚ ਸਾਰਿਆਂ ਨੂੰ ਆਉਣ ਲਈ ਖੁੱਲਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਡਾਕਟਰ ਗੁਰਵਿੰਦਰ ਸਿੰਘ ਨਾਲ ਫੋਨ ਨੰਬਰ 604 825 1550 ਜਾਂ ਸਤਨਾਮ ਸਿੰਘ ਸੱਤੀ ਗਰੇਵਾਲ ਨਾਲ 778 549 4508 ਤੇ  ਸੰਪਰਕ ਕੀਤਾ ਜਾ ਸਕਦਾ ਹੈ।