Headlines

ਪੱਤਰਕਾਰ ਨਈਅਰ ਦੀ ਮਾਤਾ ਕਮਲਾ ਰਾਣੀ ਨਮਿਤ ਅੰਤਿਮ ਅਰਦਾਸ

ਸਾਬਕਾ ਵਿਧਾਇਕ ਸਿੱਕੀ,ਬ੍ਰਹਮਪੁਰਾ ਤੇ ਕਰਮੂੰਵਾਲਾ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ-
ਤਰਨਤਾਰਨ,29 ਸਤੰਬਰ -ਕਸਬਾ ਚੋਹਲਾ ਸਾਹਿਬ/ਤਰਨਤਾਰਨ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਕਮਲਾ ਰਾਣੀ ਜੀ (ਪਤਨੀ ਸ਼੍ਰੀ ਨਰਿੰਦਰ ਪਾਲ ਨਈਅਰ) ਜੋ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ।ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਚੋਹਲਾ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਈ।ਇਸ ਮੌਕੇ ਰਾਗੀ ਜਥਾ ਭਾਈ ਸੂਰਜਪ੍ਰਤਾਪ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਜਦਕਿ ਕਥਾਵਾਚਕ ਭਾਈ ਹਰਜੀਤ ਸਿੰਘ ਵਲੋਂ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ।ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਚੋਹਲਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਕਾਰ ਸਿੰਘ ਵਲੋਂ ਮਾਤਾ ਕਮਲਾ ਰਾਣੀ ਦੀ ਆਤਮਿਕ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਮੌਕੇ ਪਹੁੰਚੇ ਸ.ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ,ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਖਡੂਰ ਸਾਹਿਬ,ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ.ਗੁਰਦੇਵ ਸਿੰਘ ਲਾਖਣਾ ਚੇਅਰਮੈਨ ਵੇਅਰ ਹਾਊਸ ਪੰਜਾਬ,ਸ.ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਸ.ਗੁਰਸੇਵਕ ਸਿੰਘ ਸ਼ੇਖ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਨੇ ਕਿਹਾ ਕਿ ਮਾਤਾ ਕਮਲਾ ਰਾਣੀ ਜੀ ਬਹੁਤ ਨੇਕ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ,ਜਿਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ।ਉਨ੍ਹਾਂ ਕਿਹਾ ਕਿ ਮਾਤਾ ਕਮਲਾ ਰਾਣੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਅੱਜ ਦੇ ਇਸ ਵੱਡੇ ਇਕੱਠ ਤੋਂ ਸਾਬਤ ਹੁੰਦਾ ਹੈ ਕਿ ਨਈਅਰ ਪਰਿਵਾਰ ਦਾ ਇਸ ਇਲਾਕੇ ਦੇ ਲੋਕਾਂ ਨਾਲ ਕਿੰਨਾ ਮੋਹ ਤੇ ਪਿਆਰ ਹੈ।ਇਸ ਮੌਕੇ ਉਨ੍ਹਾਂ ਨੇ ਗੁਰੂ ਚਰਨਾਂ ‘ਚ ਅਰਦਾਸ ਬੇਨਤੀ ਕਰਦਿਆਂ ਮਾਤਾ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ।ਇਸ ਤੋਂ ਇਲਾਵਾ ਗੁਰਸੇਵਕ ਸਿੰਘ ਔਲਖ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਸੀਨੀਅਰ ਕਾਂਗਰਸੀ ਆਗੂ ਪ੍ਰਦੀਪ ਕੁਮਾਰ ਚੋਪੜਾ ਫਤਿਹਾਬਾਦ,ਦਾਰਾ ਚੋਪੜਾ ਫਤਿਹਾਬਾਦ,ਸ.ਅਮਰਪਾਲ ਸਿੰਘ ਖਹਿਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਜਪਾ,ਸ.ਸੁਬੇਗ ਸਿੰਘ ਧੁੰਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ,ਰਵਿੰਦਰ ਸਿੰਘ ਸੈਂਟੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ, ਸੀਨੀਅਰ ਅਕਾਲੀ ਆਗੂ ਸ.ਗੁਰਿੰਦਰ ਸਿੰਘ ਟੋਨੀ (ਭੱਠੇ ਵਾਲੇ),ਕੰਵਲਪ੍ਰੀਤ ਸਿੰਘ ਪੰਨੂ ਕਨਵੀਨਰ ਕਿਸਾਨ ਸੰਘਰਸ਼ ਕਮੇਟੀ ਪੰਜਾਬ,ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਸੂਬਾਈ ਆਗੂ ਜਮਹੂਰੀ ਕਿਸਾਨ ਸਭਾ,ਚੇਅਰਮੈਨ ਕੁਲਵੰਤ ਸਿੰਘ ਚੋਹਲਾ,ਜਥੇ.ਦਲਬੀਰ ਸਿੰਘ ਜਹਾਂਗੀਰ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ,ਰਣਜੀਤ ਸਿੰਘ ਰਾਣਾ ਪਵਾਰ ਪੀਏ ਹਲਕਾ ਵਿਧਾਇਕ,ਬਰਕਤ ਸਿੰਘ ਵੋਹਰਾ ਸਲਾਹਕਾਰ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਪੱਟੀ,ਸ.ਹਰਜੀਤ ਸਿੰਘ ਰਵੀ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ,ਹਰਪ੍ਰੀਤ ਸਿੰਘ ਸਿੰਦਬਾਦ ਸੂਬਾ ਪ੍ਰਧਾਨ ਫੀਲਡ ਪੱਤਰਕਾਰ ਐਸੋਸ਼ੀਏਸ਼ਨ (ਰਜਿ.) ਪੰਜਾਬ,ਸਤਨਾਮ ਸਿੰਘ ਸੱਤਾ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,ਤਰੁਣ ਜੋਸ਼ੀ ਯੁਵਾ ਆਗੂ ਭਾਜਪਾ ਪੰਜਾਬ, ਸਰਪੰਚ ਨਰਿੰਦਰ ਕੁਮਾਰ ਪੱਪਾ ਝਬਾਲ, ਸੀਨੀਅਰ ਪੱਤਰਕਾਰ ਅਮਨਦੀਪ ਸਿੰਘ ਭਿੱਖੀਵਿੰਡ, ਸੁਖਚੈਨ ਸਿੰਘ ਭਿੱਖੀਵਿੰਡ,ਪ੍ਰਿੰਸ ਧੁੰਨਾ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,ਵਿਸ਼ਾਲ ਸੂਦ ਪੱਟੀ,ਹਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟ, ਕੁਲਵਿੰਦਰ ਸਿੰਘ ਗੰਡੀਵਿੰਡ ਸਾਬਕਾ ਚੇਅਰਮੈਨ ਬਲਾਕ ਸੰਮਤੀ ਚੋਹਲਾ ਸਾਹਿਬ, ਨੰਬਰਦਾਰ ਤਰਸੇਮ ਸਿੰਘ ਅਲਾਦੀਨਪੁਰ,ਡਾ.ਉਪਕਾਰ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਐਮ.ਐਸ.ਐਮ ਕਾਨਵੇਂਟ ਸਕੂਲ,ਸਮਾਜਸੇਵੀ ਰਣਜੀਤ ਸਿੰਘ ਰਾਣਾ ਆੜ੍ਹਤੀ,ਬਲਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ, ਰਕੇਸ਼ ਕੁਮਾਰ ਬਿੱਲਾ ਆੜਤੀ,ਸਵਰਨ ਸਿੰਘ ਮੁਨੀਮ,ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਸਕੱਤਰ ਸੀ.ਪੀ.ਆਈ,ਉੱਘੇ ਚਿੰਤਕ ਪ੍ਰੋ.ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਚੋਹਲਾ ਸਾਹਿਬ,ਅਜਮੇਰ ਸਿੰਘ ਇੰਸਪੈਕਟਰ ਵਿਜੀਲੈਂਸ,ਸ.ਸਾਧੂ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਚੋਹਲਾ ਸਾਹਿਬ,ਯੂਥ ਆਗੂ ਯਾਦਵਿੰਦਰ ਸਿੰਘ ਮਾਨੋਚਾਹਲ,ਜਥੇ.ਮਨਜੀਤ ਸਿੰਘ ਪੱਖੋਪੁਰ ਮੈਂਬਰ ਬਲਾਕ ਸੰਮਤੀ,ਦਇਆ ਸਿੰਘ ਚੋਹਲਾ ਖੁਰਦ,ਸਵਿੰਦਰ ਸਿੰਘ ਪ੍ਰਧਾਨ ਕਰਮੂੰਵਾਲਾ, ਕਾਮਰੇਡ ਦਵਿੰਦਰ ਕੁਮਾਰ ਸੋਹਲ ਝਬਾਲ,ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਹਰਜਿੰਦਰ ਸਿੰਘ ਜਿੰਦਾ ਆੜ੍ਹਤੀ,ਅੰਮ੍ਰਿਤਪਾਲ ਸਿੰਘ ਜੌੜਾ ਬੁਲਾਰਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ),ਕੇਵਲ ਚੋਹਲਾ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਯਾਦਵਿੰਦਰ ਸਿੰਘ ਰੱਤੋਕੇ,ਸੈਕਟਰੀ ਜਗਦੀਸ਼ ਸਿੰਘ ਪੱਖੋਪੁਰ,ਸੈਕਟਰੀ ਸਰਬਜੀਤ ਸਿੰਘ ਕਰਮੂੰਵਾਲਾ,ਮਨਦੀਪ ਸਿੰਘ ਮਨੀ ਯੂਥ ਆਗੂ ਕਾਂਗਰਸ ਪਾਰਟੀ,ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ,ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ,ਯੂਥ ਆਗੂ ਜਗਜੀਤ ਸਿੰਘ ਜੱਗੀ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,ਜਗਤਾਰ ਸਿੰਘ ਉੱਪਲ ਸਰਪੰਚ ਕੰਬੋਅ ਢਾਏ ਵਾਲਾ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ, ਮਨਦੀਪ ਸਿੰਘ ਸਰਪੰਚ ਘੜਕਾ,ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ,ਸ.ਤਰਲੋਚਨ ਸਿੰਘ ਸਾਬਕਾ ਡੀਆਰ, ਸ.ਕਸ਼ਮੀਰ ਸਿੰਘ ਸੰਧੂ ਪ੍ਰਿੰਸੀਪਲ ਸਰਕਾਰੀ ਕੰਨਿਆ ਸਕੂਲ ਚੋਹਲਾ ਸਾਹਿਬ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਮਾਸਟਰ ਬਲਬੀਰ ਸਿੰਘ ਚੋਹਲਾ ਸਾਹਿਬ,ਡਾ.ਕਸ਼ਮੀਰ ਸਿੰਘ ਮਰਹਾਣਾ,ਗੁਰਭਾਗ ਸਿੰਘ ਕਿਰਤੋਵਾਲ,ਗਗਨਦੀਪ ਸਿੰਘ ਲਾਲੀ ਰੱਤਾਗੁੱਦਾ,ਅਧਿਆਪਕ ਅਮਨਦੀਪ ਸਿੰਘ ਸੰਧੂ ਪੱਟੀ, ਕਮਲਜੀਤ ਸਿੰਘ ਸਰਹਾਲੀ,ਪਰਗਟ ਸਿੰਘ ਚੰਬਾ ਕਿਸਾਨ ਆਗੂ,ਪਵਨ ਦੇਵਗਨ ਮੰਡਲ ਪ੍ਰਧਾਨ ਭਾਜਪਾ ਚੋਹਲਾ ਸਾਹਿਬ, ਗੁਲਵਿੰਦਰ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਸ਼ਾਹ ਹਰਬੰਸ ਇੰਟਰਨੈਸ਼ਨਲ ਸਕੂਲ,’ਆਪ’ ਆਗੂ ਪ੍ਰਦੀਪ ਕੁਮਾਰ ਢਿੱਲੋਂ ਖਾਦ ਵਾਲੇ,ਪ੍ਰਿੰਸੀਪਲ ਮਦਨ ਪਠਾਨੀਆ,ਨਿਰਭੈ ਸਿੰਘ ਪ੍ਰਿੰਸੀਪਲ ਸ਼ਾਹ ਹਰਬੰਸ ਇੰਟਰਨੈਸ਼ਨਲ ਸਕੂਲ,ਯੂਥ ਆਗੂ ਸੁਖਚੈਨ ਸਿੰਘ ਕਰਮੂੰਵਾਲ,ਸਰਬਜੀਤ ਰਾਜਾ,ਸੁਰਜੀਤ ਸਿੰਘ ਧੁੰਨ ਪ੍ਰਧਾਨ ਐਕਸ ਸਰਵਿਸਿਜ਼ ਲੀਗ,ਪ੍ਰੋ.ਹਿੰਮਤ ਸਿੰਘ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ,ਸਮਾਜਸੇਵੀ ਗੁਰਮੇਲ ਸਿੰਘ ਕਰਮੂੰਵਾਲਾਡਾ.ਰਤਨਜੀਤ ਸਿੰਘ,ਪਹਿਲਵਾਨ ਮਨਮੋਹਨ ਸਿੰਘ ਭਿੱਖੀਕੇ,ਸਤਨਾਮ ਸਿੰਘ ਢਿਲੋਂ,ਵਿਜੇ ਕੁਮਾਰ ਪ੍ਰਧਾਨ ਸ਼ਿਵ ਮੰਦਿਰ ਚੋਹਲਾ ਸਾਹਿਬ ਭਗਤ ਜਿਊਲਰਜ ਗੁਰੂ ਬਜ਼ਾਰ ਵਾਲੇ ਆਦਿ ਨੇ ਹਾਜ਼ਰੀ ਭਰਦੇ ਹੋਏ ਸਵ.ਮਾਤਾ ਕਮਲਾ ਰਾਣੀ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਤੋਂ ਇਲਾਵਾ ਸ.ਅਲਵਿੰਦਰਪਾਲ ਪੱਖੋਕੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸੰਤ ਬਾਬਾ ਹਾਕਮ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ,ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਸ.ਜਸਬੀਰ ਸਿੰਘ ਡਿੰਪਾ,ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ,ਜਥੇ.ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ,ਪ੍ਰੋ.ਸਰਚਾਂਦ ਸਿੰਘ ਖਿਆਲਾ ਸਲਾਹਕਾਰ ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਵਲੋਂ ਹਾਜਰੀ ਨਾ ਭਰ ਸਕਣ ਕਰਕੇ ਆਪਣੇ ਸ਼ੋਕ ਸੁਨੇਹੇ ਭੇਜੇ ਗਏ।ਇਸ ਮੌਕੇ ਤਰਨਤਾਰਨ,ਝਬਾਲ, ਭਿਖੀਵਿੰਡ,ਗੋਇੰਦਵਾਲ ਸਾਹਿਬ, ਫਤਿਆਬਾਦ,ਹਰੀਕੇ ਪੱਤਣ,ਪੱਟੀ,ਖਡੂਰ ਸਾਹਿਬ,ਸਰਹਾਲੀ ਕਲਾਂ ਆਦਿ ਸਟੇਸ਼ਨਾਂ ਤੋਂ ਪੱਤਰਕਾਰ ਭਾਈਚਾਰੇ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਸੀ, ਸਮਾਜਸੇਵੀ ਅਤੇ ਧਾਰਮਿਕ ਸਖਸ਼ੀਅਤਾਂ ਵਲੋਂ ਵਲੋਂ ਮਾਤਾ ਕਮਲਾ ਰਾਣੀ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ। ਅਖੀਰ ਵਿੱਚ ਕਵੀਸ਼ਰ ਭਾਈ ਰਣਜੀਤ ਸਿੰਘ ਨੇ ਨਈਅਰ ਪਰਿਵਾਰ ਵਲੋਂ ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।