Headlines

ਵਿੰਨੀਪੈਗ ਵਿਚ ਸ੍ਰੋਮਣੀ ਅਕਾਲੀ ਦਲ ਦੀ ਲਾਈਵ ਕਾਨਫਰੰਸ 30 ਸਤੰਬਰ ਨੂੰ

ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ ਸੰਬੋਧਨ-

ਵਿੰਨੀਪੈਗ ( ਸ਼ਰਮਾ) -ਵਿੰਨੀਪੈਗ ਵਿਚ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕ ਲਾਈਵ ਕਾਨਫਰੰਸ ਆਰਜੂ ਬੈਂਕੁਇਟ ਹਾਲ 56 ਕੀਵੈਟਿਨ ਸਟਰੀਟ ਵਿਖੇ 30 ਸਤੰਬਰ ਨੂੰ ਸਵੇਰੇ 8.30 ਤੋਂ 12 ਵਜੇ ਤੱਕ ਭਾਰਤੀ ਟਾਈਮ ਸ਼ਾਮ 7.00ਵਜੇ ਤੋਂ ਰਾਤ 10.30 ਵਜੇ ਤੱਕ ਕਰਵਾਈ ਜਾ ਰਹੀ ਹੈ। ਇਸ ਲਾਈਵ ਕਾਨਫਰੰਸ ਦੇ ਪ੍ਰਬੰਧਕ ਲਖਬੀਰ ਸਿੰਘ ਸੰਘਾ ਤੇ ਜਗਦੀਪ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲਾਈਵ ਕਾਨਫਰੰਸ ਨੂੰ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ। ਉਹਨਾਂ ਵਿੰਨੀਪੈਗ ਵਿਚ ਵਸਦੇ ਸਮੂਹ ਅਕਾਲੀ ਦਲ ਵਰਕਰਾਂ ਤੇ ਸਮਰਥਕਾਂ ਨੂੰ ਲਾਈਵ ਕਾਨਫਰੰਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।