Headlines

“ਗੱਡੀ ਜਾਂਦੀ ਏ ਛਲਾਂਗਾਂ ਮਾਰਦੀ” ਦਾ ਸ਼ਾਨਦਾਰ ਪ੍ਰੀਮੀਅਮ ਸ਼ੋਅ

ਹਾਸਿਆਂ ਭਰਪੂਰ ਹੋਣ ਦੇ ਨਾਲ ਦਾਜ ਦੇ ਲੋਭੀਆ ਨੂੰ ਸੰਦੇਸ਼ ਦਿੰਦੀ ਹੈ ਫਿਲਮ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਬੀਤੇ ਦਿਨ ਸਟਰਾਅਬੇਰੀ ਹਿੱਲ ਸਿਨੇਪਲੇੈਕਸ ਸਰੀ ‘ ਚ “ਗੱਡੀ ਜਾਂਦੀ ਏ ਛਲਾਂਗਾ ਮਾਰਦੀ” ਫ਼ਿਲਮ ਦਾ ਪ੍ਰੀਮੀਅਮ ਸ਼ੋਅ ਹੋਇਆ। ਜਿਸ ਵਿੱਚ ਫ਼ਿਲਮੀ ਕਲਾਕਾਰ ਜਸਵਿੰਦਰ ਭੱਲਾ ਤੇ ਬੀਨੂੰ ਢਿੱਲੋ ਪਹੁੰਚੇ ਜਦ ਕਿ ਫਿਲਮ ਦੀ ਮੁੱਖ ਭੂਮਿਕਾ ਐਮੀ ਵਿਰਕ, ਜਸਮੀਨ ਬਾਜਵਾ ਤੋ ਇਲਾਵਾ ਸੀਮਾ ਕੌਸ਼ਲ ਹਨੀ ਮਿੰਟੂ ਤੇ ਬੀ ਐਨ ਸ਼ਰਮਾ ਨੇ ਨਿਭਾਈ ਹੈ।। ਵਾਈਟ ਹਿੱਲ ਪ੍ਰੋਡਕਸ਼ਨ  ਦੇ ਬੈਨਰ ਹੇਠ ਬਣੀ ਫਿਲਮ ਨਰੇਸ਼ ਕਥੂਰੀਆ ਦੁਆਰਾ ਲਿਖੀ ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਭਰਪੂਰ ਕਮੇਡੀ ਦੇ ਨਾਲ ਨਾਲ ਦਾਜ ਦੇ ਲਾਲਚੀਆਂ ਨੂੰ ਸੰਦੇਸ਼ ਵੀ ਦਿੰਦੀ ਹੈ ਕਿ ਕਿਸ ਤਰਾਂ ਦਾਜ ਦੀ ਮੰਗ ਕਰਨ ਵਾਲੇ ਪਰਿਵਾਰਾਂ ਦੇ ਰਿਸ਼ਤੇ ਦੇ ਟੁੱਟਣ ਦੀ ਕਗਾਰ ਤੱਕ ਆ ਜਾਂਦੇ ਹਨ। ਇਸ ਮੌਕੇ ਜਸਵਿੰਦਰ ਭੱਲਾ ਨੇ ਕਿਹਾ ਕਿ ਜੇ ਸਾਡੀ ਫਿਲਮ ਨੂੰ ਦੇਖਕੇ ਇੱਕ ਵੀ ਪਰਿਵਾਰ ਤਹੱਈਆ ਕਰਦਾ ਕਿ ਨਾ ਦਾਜ ਦੇਵਾਂਗੇ , ਨਾ ਦਾਜ ਲਵਾਂਗੇ , ਤਾਂ ਸਾਡਾ ਫਿਲਮ ਕਰਨਾ ਸਫਲ ਸਮਝਾਂਗੇ । ਉਹਨਾਂ ਲੋਕਾਂ ਨੂੰ ਪਰਿਵਾਰਾਂ ਸਮੇਤ ਫਿਲਮ ਵੇਖਣ ਦੀ ਪੀਲ ਕੀਤੀ।