Headlines

ਬਿੰਦੂ ਮਠਾੜੂ ਦੀ ਪੁਸਤਕ ‘ਹਰਫ਼ ਇਲਾਹੀ’ ਦਾ ਲੋਕ ਅਰਪਣ

ਸਰੀ, 3 ਅਕਤੂਬਰ (ਹਰਦਮ ਮਾਨ)-ਪੰਜਾਬੀ ਕਵਿੱਤਰੀ ਬਿੰਦੂ ਮਠਾੜੂ ਦੀ ਨਵ-ਪਕਾਸ਼ਿਤ ਪੁਸਤਕ ‘ਹਰਫ਼ ਇਲਾਹੀ’ ਰਿਲੀਜ਼ ਕਰਨ ਲਈ ਸਰੀ ਦੇ ਪੰਜਾਬ ਬੈਂਕੁਇਟ ਹਾਲ ਵਿਚ ‘ਸ਼ਾਮ-ਇ-ਗ਼ਜ਼ਲ’ ਸਮਾਗਮ ਕਰਵਾਇਆ ਗਿਆ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਭੁਪਿੰਦਰ ਧਾਲੀਵਾਲ, ਸੁੱਖੀ ਬਾਠ, ਅਮਰੀਕ ਪਲਾਹੀ, ਹਰਜਿੰਦਰ ਮਠਾੜੂ, ਬਿੰਦੂ ਮਠਾੜੂ ਦੀ ਮਾਤਾ ਅਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਨੇ ਅਦਾ ਕੀਤੀ।

ਸਮਾਗਮ ਦੌਰਾਨ ਗ਼ਜ਼ਲ ਗਾਇਕ ਦਲਜੀਤ ਕੈਸ ਜਗਰਾਓਂ, ਸ਼ਸ਼ੀ ਲਤਾ ਵਿਰਕ, ਸੰਦੀਪ ਗਿੱਲ, ਜਗਪ੍ਰੀਤ ਬਾਜਵਾ, ਮੀਨੂੰ ਬਾਵਾ, ਸੈਮ ਸਿੱਧੂ, ਕੇ.ਸੀ. ਨਾਇਕ, ਗੋਗੀ ਬੈਂਸ ਅਤੇ ਰਾਣਾ ਗਿੱਲ ਨੇ ਬਿੰਦੂ ਮਠਾੜੂ ਅਤੇ ਹੋਰ ਸ਼ਾਇਰਾਂ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਸਟੇਜ ਦਾ ਸੰਚਾਲਨ ਰਮਨ ਮਾਨ ਨੇ ਬਾਖੂਬੀ ਕੀਤਾ। ਸ਼ਹਿਰ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ‘ਸ਼ਾਮ-ਇ-ਗ਼ਜ਼ਲ’ ਦਾ ਭਰਪੂਰ ਆਨੰਦ ਮਾਣਿਆ।