Headlines

ਗਰੈਗ ਫਰਗਸ ਕੈਨੇਡਾ ਦੇ ਨਵੇਂ ਸਪੀਕਰ ਚੁਣੇ ਗਏ

ਕੈੇਨੇਡਾ ਦੇ ਇਤਿਹਾਸ ਵਿਚ ਪਹਿਲੇ ਸ਼ਵੇਤ ਸਪੀਕਰ ਬਣੇ-

ਓਟਵਾ ( ਦੇ ਪ੍ਰ ਬਿ)-  ਲਿਬਰਲ ਐਮ ਪੀ ਅਤੇ ਪ੍ਰਧਾਨ ਮੰਤਰੀ ਦੇ ਸਬਕਾ ਸੰਸਦੀ ਸਕੱਤਰ ਗਰੈਗ ਫਰਗਸ ਨੂੰ ਹਾਊਸ ਆਫ ਕਾਮਨਜ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ।  ਉਹ ਪਿਛਲੇ ਦਿਨੀ ਸਦਨ ਦੇ  ਸਪੀਕਰ ਐਥਨੀ ਰੋਟਾ ਦੁਆਰਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੈਂਸਕੀ ਦੇ ਦੌਰੇ ਦੌਰਾਨ ਇਕ ਸਾਬਕਾ ਨਾਜ਼ੀ ਸੈਨਿਕ ਨੂੰ ਬੁਲਾਏ ਜਾਣ ਦੇ ਵਿਵਾਦ ਵਿਚ ਘਿਰ ਜਾਣ ਪਿਛੋਂ ਅਸਤੀਫਾ ਦੇਣ ਕਾਰਣ ਸਪੀਕਰ ਦੀ ਖਾਲੀ ਹੋਈ ਪੋਸਟ ਲਈ ਚੁਣੇ ਗਏ ਹਨ।

ਮਿਸਟਰ ਫਰਗਸ, ਨੈਸ਼ਨਲ ਕੈਪੀਟਲ  ਖੇਤਰ ਦੇ  ਹੱਲ-ਆਇਲਮਰ ਹਲਕੇ ਤੋਂ ਇੱਕ ਸੰਸਦ ਮੈਂਬਰ ਹਨ ਜੋ ਹਾਊਸ ਆਫ ਕਾਮਨਜ਼ ਦੇ ਪਹਿਲੇ ਕਾਲੇ ਸਪੀਕਰ ਹੋਣਗੇ। ਉਸਨੇ ਮੰਗਲਵਾਰ ਨੂੰ ਹੋਈ ਗੁਪਤ ਵੋਟਿੰਗ ਦੌਰਾਨ  ਇੱਕ ਕੰਜ਼ਰਵੇਟਿਵ, ਇੱਕ ਐਨਡੀਪੀ ਅਤੇ ਇੱਕ ਗ੍ਰੀਨ ਐਮ ਪੀ ਦੇ ਨਾਲ ਤਿੰਨ ਹੋਰ ਲਿਬਰਲ ਸੰਸਦ ਮੈਂਬਰਾਂ ਨੂੰ ਹਰਾਇਆ।