Headlines

ਸਕੂਲ ਦਾ ਨਾਮ ਬਦਲ ਕੇ ”ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਮੁੰਡੇ)” ਕੀਤਾ

ਦੇਸ਼ ਭਗਤ ਸੁੱਚਾ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ ਬਣਾ ਕੇ ਦਿੱਤਾ ਜਾ ਰਿਹੈ ਸੁੰਦਰ ਅਤੇ ਆਲੀਸ਼ਾਨ ਗੇਟ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਅਕਤੂਬਰ-ਪੰਜਾਬ ਸਰਕਾਰ ਵਲੋਂ ਦੇਸ਼ ਭਗਤਾਂ,ਸੁਤੰਤਰਤਾ ਸੈਲਾਨੀਆਂ,ਸ਼ਹੀਦ ਸੈਨਿਕਾਂ ਦੇ ਨਾਮ ਨੂੰ ਅਮਰ ਕਰਨ ਅਤੇ ਸਮਾਜ ਨੂੰ ਸੇਧ ਦੇਣ ਲਈ ਸਰਕਾਰੀ ਸਕੂਲਾਂ ਦੇ ਨਾਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਸੇ ਲੜੀ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੋਹਲਾ ਸਾਹਿਬ ਦੇ ਮੁੰਡਿਆਂ ਵਾਲੇ ਪ੍ਰਾਇਮਰੀ ਸਕੂਲ ਦਾ ਨਾਮ ਇਲਾਕੇ ਦੇ ਮਹਾਨ ਦੇਸ਼ ਭਗਤ ਸੁੱਚਾ ਸਿੰਘ ਜੀ ਦੇ ਨਾਮ ‘ਤੇ ਤਬਦੀਲ ਕਰਕੇ ਨਵਾਂ ਨਾਮ ‘ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਮੁੰਡੇ)’ ਕੀਤਾ ਗਿਆ ਹੈ। ਇਸ ਖੁਸ਼ੀ ਵਿੱਚ ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਦੇਸ਼ ਭਗਤ ਸੁੱਚਾ ਸਿੰਘ ਮੈਮੋਰੀਅਲ ਸੁਸਾਇਟੀ ਚੋਹਲਾ ਸਾਹਿਬ ਅਤੇ ਦੇਸ਼ ਭਗਤ ਸੁੱਚਾ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਦਾ ਬਹੁਤ ਸੋਹਣਾ ਨਵਾਂ ਗੇਟ ਬਣਵਾ ਕੇ ਦਿੱਤਾ ਜਾ ਰਿਹਾ ਹੈ,ਜਿਸ ਦੀ ਅੰਦਾਜ਼ਨ ਲਾਗਤ 2.50 ਲੱਖ ਰੁਪਏ ਆਵੇਗੀ।ਇਸ ਨਵੇਂ ਗੇਟ ਦਾ ਨੀਂਹ ਪੱਥਰ ਗ੍ਰੰਥੀ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਸਕੂਲ ਦੇ ਪੰਜ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੇ ਹੱਥੋਂ ਰਖਵਾਇਆ ਗਿਆ ਹੈ।ਸਕੂਲ ਮੁਖੀ ਸੀਐੱਚਟੀ ਸੁਖਵਿੰਦਰ ਸਿੰਘ ਧਾਮੀ ਨੇ ਅਕਾਲ ਪੁਰਖ ਜੀ ਦਾ ਕੋਟ ਸ਼ੁਕਰਾਨਾ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਸਮੂਹ ਸਟਾਫ ਅਤੇ ਵਿਦਿਆਰਥੀ, ਦੇਸ਼ ਭਗਤ ਸੁੱਚਾ ਸਿੰਘ ਜੀ ਦੇ ਦੋਹਤੇ ਕੈਪਟਨ ਚਰਨਜੀਤ ਸਿੰਘ ਬਰਾੜ,ਸੁਸਾਇਟੀ ਅਤੇ ਬਾਕੀ ਦਾਨੀ ਸੱਜਣਾਂ ਦੇ ਇਸ ਨੇਕ ਕਾਰਜ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਨਵਾਂ ਗੇਟ ਸਕੂਲ ਦੀ ਬਹੁਤ ਵੱਡੀ ਲੋੜ ਸੀ।ਨਵੇਂ ਗੇਟ ਨਾਲ ਜਿਥੇ ਸਕੂਲ ਦੀ ਦਿੱਖ ਖੂਬਸੂਰਤ ਹੋ ਜਾਏਗੀ,ਉਥੇ ਹੀ ਗਰਾਂਊਂਡ ਲੈਵਲ ਉੱਚਾ ਹੋ ਜਾਣ ਨਾਲ ਪਿੰਡ ਦਾ ਮੀਂਹ ਵੇਲੇ ਪਾਣੀ ਜੋ ਸਕੂਲ ‘ਚ ਆਉਂਦਾ ਸੀ,ਉਸ ਦੀ ਵੀ ਰੋਕ ਲੱਗੇਗੀ।ਇਸ ਮੌਕੇ ਸਕੂਲ ਦੇ ਚੱਲ ਰਹੇ ਵਿਕਾਸ ਕਾਰਜਾਂ ਲਈ ਸੁਸਾਇਟੀ ਦੇ ਸੈਕਟਰੀ ਅਮਰੀਕ ਸਿੰਘ ਚੋਹਲਾ ਖੁਰਦ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ 5000 ਰੁਪੈ,ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਵੱਲੋ 10000 ਰੁਪੈ,ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ ਵੱਲੋਂ 5000 ਰੁਪਏ, ਸੁਖਬੀਰ ਸਿੰਘ ਪੰਨੂ ਵੱਲੋਂ 5000 ਰੁਪਏ,ਨਿਰਭੈ ਸਿੰਘ ਵੱਲੋਂ 3100,ਗੁਰਮੇਲ ਸਿੰਘ ਫੌਜੀ ਵੱਲੋਂ 5000, ਮੁਹੱਬਤਪਾਲ ਸਿੰਘ ਵੱਲੋਂ 5000 ਰੁਪਏ ਅਤੇ ਕੈਪਟਨ ਮੇਵਾ ਸਿੰਘ ਵੱਲੋਂ 1000 ਰੁਪਏ ਦਾ ਦਾਨ ਦੇਣ ਦਾ ਭਰੋਸਾ ਦਿੱਤਾ ਹੈ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸਤਨਾਮ ਸਿੰਘ ਸੱਤਾ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਚੋਹਲਾ,ਫੌਜੀ ਹਰਦੀਪ ਸਿੰਘ,ਫੌਜੀ ਹਰਜੀਤ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਨੀਤੂ,ਉਪ ਚੇਅਰਪਰਸਨ ਪੁਨੀਤ ਕੌਰ,ਰਮਨਦੀਪ ਕੌਰ,ਸੁਨੀਤਾ,ਪਰਮਜੀਤ ਕੌਰ,ਰਾਜਵਿੰਦਰ ਸਿੰਘ, ਕੁਲਦੀਪ ਸਿੰਘ,ਜਗਜੀਤ ਕੌਰ,ਨਵਜੋਤ ਕੌਰ, ਕੁਲਵਿੰਦਰ ਸਿੰਘ,ਪੂਜਾ ਰਾਣੀ,ਅਵਤਾਰ ਸਿੰਘ, ਸੁਖਰਾਜ ਕੌਰ,ਬਲਪ੍ਰੀਤ ਕੌਰ,ਜਸਵੰਤ ਕੌਰ ਆਦਿ ਹਾਜਰ ਸਨ।
ਫੋਟੋ ਕੈਪਸ਼ਨ:: ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੇ ਨਵੇਂ ਬਣਾਏ ਜਾ ਰਹੇ ਗੇਟ ਦਾ ਨੀਂਹ ਪੱਥਰ ਰੱਖਣ ਵੇਲੇ ਅਰਦਾਸ ਮੌਕੇ ਹਾਜ਼ਰ ਗ੍ਰੰਥੀ ਸਿੰਘ ਤੇ ਮੋਹਤਬਰ ਸੱਜਣ।