Headlines

ਪੰਜਾਬੀ ਸਾਹਿਤ, ਚੇਤਨਾ ਤੇ ਪਰਵਾਸ ਸਬੰਧੀ ਕਈ ਸਵਾਲਾਂ ਦੇ ਰੂਬਰੂ ਪੰਜਾਬ ਭਵਨ ਸਰੀ ਦੀ ਕੌਮਾਂਤਰੀ ਕਾਨਫਰੰਸ ਸਮਾਪਤ

ਪ੍ਰਸਿੱਧ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਵੱਡੀ ਗਿਣਤੀ ‘ਚ ਪੰਜਾਬੀ ਪ੍ਰੇਮੀਆਂ ਹਾਜ਼ਰੀ ਭਰੀ-

ਨਦੀਮ ਪਰਮਾਰ, ਸੁੱਚਾ ਸਿੰਘ ਕਲੇਰ ਤੇ ਮਨਜੀਤ ਗਿੱਲ ‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਨਾਲ ਕੀਤਾ ਸਨਮਾਨਿਤ-

ਸੁੱਖੀ ਬਾਠ ਤੇ ਪੰਜਾਬ ਭਵਨ ਟੀਮ ਵਲੋਂ ਕਾਨਫਰੰਸ ਦੀ ਸਫ਼ਲਤਾ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ-

ਸਰੀ, (ਜੋਗਿੰਦਰ ਸਿੰਘ )-ਪੰਜਾਬ ਭਵਨ ਸਰੀ ਦੀ ਦੋ ਦਿਨਾਂ ਕੌਮਾਂਤਰੀ ਪੰਜਾਬੀ ਕਾਨਫਰੰਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਮੌਰ ਰੁਤਬੇ ਨੂੰ ਬਰਕਰਾਰ ਰੱਖਣ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਤੇ ਇਸ ਪਾਸੇ ਨਵੀਆਂ ਯੋਜਨਾਵਾਂ ਉਲੀਕਦੀ, ਨਵੀਂ ਪੀੜੀ ਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨਾਲ ਜੁੜੇ ਰਹਿਣ ਅਤੇ ਪੰਜਾਬ ਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਦਾ ਸੱਦਾ ਦਿੰਦੀ ਅਤੇ ਮਹਿਲਾਵਾਂ ਦੀ ਬਰਾਬਰਤਾ ਦੀ ਗੱਲ ਕਰਦੀ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਆਪਣੇ ਵਤਨ, ਪਿੰਡਾਂ ਤੇ ਸਹਿਰਾਂ ਤੇ ਭਾਈਚਾਰੇ ਦਾ ਸੁਨੇਹਾ ਦੇਣ ਸਮੇਤ ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਤੇ ਸਰਹੱਦਾਂ ਉਪਰ ਸ਼ਾਂਤੀ ਤੇ ਦੁਨੀਆਂ ਭਰ ਦੀ ਲੋਕਾਈ ਦੀ ਭਲਾਈ ਦਾ ਸੁਨੇਹਾ ਦਿੰਦੀ ਜਿਥੇ ਯਾਦਗਾਰੀ ਹੋ ਨਿੱਬੜੀ  ਉਥੇ ਅਗਲੇ ਸਾਲ ਮਿਲਣ ਦਾ ਵਾਅਦਾ ਕਰਦੀ ਸਮਾਪਤ ਹੋ ਗਈ l ਪੰਜਾਬ ਭਵਨ ਵਲੋਂ ਇਥੋਂ ਦੀ ਤਾਜ ਪਾਰਕ ਵਿਚ ਕਰਵਾਈ ਗਈ ਇਸ ਪੰਜਵੀਂ ਕਾਨਫਰੰਸ ‘ਚ ਪੰਜਾਬ ਸਮੇਤ ਦੁਨੀਆਂ ਭਰ ‘ਚੋਂ ਬੁੱਧੀਜੀਵੀਆਂ , ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀ ਸਰੋਤਿਆਂ ਨੇ ਹਾਜ਼ਰੀ ਭਰੀ । ਇਸ ਕਾਨਫਰੰਸ ਦੌਰਾਨ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਡਾ. ਐਸ. ਪੀ. ਸਿੰਘ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ ਉਲਾ ਖਾਨ, ਡਾ. ਬੀ. ਐਸ. ਘੁੰਮਣ, ਡਾ. ਸਾਧੂ ਸਿੰਘ, ਡਾ. ਗੋਪਾਲ ਸਿੰਘ ਬੁੱਟਰ, ਡਾ ਪਾਲੀ ਭੁਪਿੰਦਰ ਸਿੰਘ, ਡਾ. ਬਬਨੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ । ਮੁੱਖ ਪ੍ਰਬੰਧਕ ਸੁੱਖੀ ਬਾਠ ਤੇ ਪੰਜਾਬ ਭਵਨ ਦੀ ਟੀਮ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਪੁੱਜੇ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਕੀਤੀ ਗਈ ਅਤੇ ਜੀ ਆਇਆ ਆਖਿਆ ਗਿਆ । ਇਸ ਦੋ ਰੋਜ਼ਾ ਕਾਨਫਰੰਸ ਦੌਰਾਨ ਪੰਜਾਬ ਤੋਂ ਪੁੱਜੇ ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨੇ ਵੱਖ -ਵੱਖ ਵਿਸਿਆਂ ‘ਤੇ ਆਪਣੇ ਪਰਚੇ ਪੜ੍ਹਦਿਆਂ ਪੰਜਾਬ ਤੇ ਪੰਜਾਬੀਆਂ ਨੂੰ ਵਿਕਾਸ ਤੇ ਤਰੱਕੀ ਵੱਲ ਵਧਣ ਦਾ ਸੁਨੇਹਾ ਦਿੱਤਾ । ਉਨ੍ਹਾਂ ਨਵੀਂ ਪੀੜੀ ਸਮੇਤ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੇ ਨਾਲ -ਨਾਲ ਹਮੇਸ਼ਾ ਆਪਣੀ ਮਿੱਟੀ ਦਾ ਮੋਹ ਮਨਾ ‘ਚ ਬਣਾਈ ਰੱਖਣ ਦਾ ਸੱਦਾ ਦਿੱਤਾ । ਪਾਲੀ ਭੁਪਿੰਦਰ ਨੇ ਇਸ ਮਿਲਣੀ ਲਈ ਸੁੱਖੀ ਬਾਠ ਤੇ ਟੀਮ ਦਾ ਧੰਨਵਾਦ ਵੀ ਕੀਤਾ ਇਸੇ ਦੌਰਾਨ ਹੀ ਪਾਕਿਸਤਾਨ ਤੋਂ ਪੁੱਜੇ ਬਾਬਾ ਨਜਮੀ ਨੇ ਮਾਂ ਬੋਲੀ ਪੰਜਾਬੀ ਨੂੰ ਨਵੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਅਜਿਹੇ ਸਮਾਗਮ ਸਮੇਂ ਦੀ ਲੋੜ ਦੱਸਿਆ l ਉਨ੍ਹਾਂ ਕਿਰਤੀਆਂ ਤੇ ਕਾਮਿਆਂ ਦੇ ਹੱਕਾਂ ਲਈ ਬੇਬਾਕੀ ਨਾਲ ਲਿਖੀਆਂ ਆਪਣੀਆਂ ਰਚਨਾਵਾਂ ਵੀ ਪੜੀਆਂ । ਕਵਿਤਾਵਾਂ ਦੇ ਦੌਰ ਦੌਰਾਨ ਤਾਹਿਰਾ ਸਰਾ, ਗੁਰਤੇਜ ਕੋਹਾਰਵਾਲਾ, ਡਾ. ਕਰਨੈਲ ਸਿੰਘ, ਸੁਖਵਿੰਦਰ ਅੰਮ੍ਰਿਤ, ਡਾ. ਗੁਰਮਿੰਦਰ ਸਿੱਧੂ, ਸੁਰਜੀਤ ਕੌਰ ਟਰਾਂਟੋ, ਇੰਦਰਜੀਤ ਧਾਮੀ ਸਮੇਤ ਹੋਰ ਨਾਮੀ ਕਵੀਆਂ ਨੇ ਆਪਣੀਆਂ ਰਚਨਾਵਾਂ ਪੜੀਆਂ ।

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕੈਨੇਡਾ ਪੜ੍ਹਾਈ ਲਈ ਪੁੱਜੇ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਲਈ ਸਰਕਾਰ ਪਾਸੋਂ ਕਦਮਾਂ ਦੇ ਨਾਲ ਪੰਜਾਬੀ ਭਾਈਚਾਰੇ ਪਾਸੋਂ ਵੀ ਸਹਿਯੋਗ ਮੰਗਿਆ । ਉਨ੍ਹਾਂ ਵਿਦਿਆਰਥੀਆਂ ਨੂੰ ਵੀ ਹੱਕਾਂ ਦੇ ਨਾਲ ਜਿੰਮੇਵਾਰੀਆਂ ਪਹਿਚਾਨਣ ਸੱਦਾ ਦਿੱਤਾ।l ਇਸ ਮੌਕੇ ਵੱਖ -ਵੱਖ ਬੁਲਾਰਿਆਂ ਨੇ ਪੰਜਾਬੀ ਬੋਲੀ, ਚੇਤਨਤਾ ਅਤੇ ਪਰਵਾਸ ਬਾਰੇ ਬੌਧਿਕਤਾ ਭਰਪੂਰ ਪਰਚੇ ਪੜੇ । ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਨੇ ਦੋਵੇਂ ਦਿਨ ਆਪਣੇ ਨਾਟਕਾਂ ਸੰਦੂਕੜੀ ਖੋਹਲ ਨਰੈਣਿਆਂ ਅਤੇ ਲੱਛੂ ਕਬਾੜੀਆ ਦੀ ਸਫ਼ਲ ਪੇਸ਼ਕਾਰੀ ਦੌਰਾਨ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਅਤੇ ਵਿਦੇਸ਼ਾਂ ‘ਚ ਪਰਵਾਸ ਕਰਕੇ ਪੁੱਜੇ ਰਹੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਉਭਾਰੀਆਂ । ਇਸ ਮੌਕੇ ਉਘੇ ਸਾਹਿਤਕਾਰ ਨਦੀਮ ਪਰਮਾਰ, ਸੁੱਚਾ ਸਿੰਘ ਕਲੇਰ ਤੇ ਮਨਜੀਤ ਗਿੱਲ ਨੂੰ ‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ । ਉਘੇ ਲੇਖਕ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਨੇ ਸ਼ਾਇਰੀ ਤੇ ਵਿਲੱਖਣ ਅੰਦਾਜ ‘ਚ ਬਾਖੂਬੀ ਸਟੇਜ ਸੰਚਾਲਨ ਕੀਤਾ । ਸੁੱਖੀ ਬਾਠ ਸਮੇਤ ਟੀਮ ਵਲੋਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਸਟੇਜ ਸੰਚਾਲਨ ਦੌਰਾਨ ਰੂਪ ਦਵਿੰਦਰ ਨਾਹਲ, ਹਰਪ੍ਰੀਤ ਸਿੰਘ, ਪਰਮਿੰਦਰ ਕੌਰ ਸਵੈਚ, ਜਸਵੀਰ ਮੰਗੂਵਾਲ,  ਨਵਜੋਤ ਢਿੱਲੋਂ ਤੇ ਜੈਸਮੀਨ ਨੇ ਵੀ ਸਾਥ ਦਿੱਤਾ । ਇਸ ਕਾਨਫਰੰਸ ‘ਚ ਵੱਡੀ ਗਿਣਤੀ ‘ਚ ਲੇਖਕ, ਕਵੀ ਤੇ ਸਰੀ ਦੇ ਪੰਜਾਬੀ ਪ੍ਰੇਮੀ ਹਾਜ਼ਰ ਰਹੇ । ਦੋਵੇਂ ਦਿਨ ਸਰਬਜੀਤ ਚੀਮਾ ਦੀ ਸੰਸਥਾ ਰੰਗਲਾ ਪੰਜਾਬ ਵਲੋਂ ਭੰਗੜਾ ਪੇਸ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ, ਕ੍ਰਿਸ਼ਨ ਭਨੋਟ, ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ,ਜੇ ਮਿਨਹਾਸ, ਬਿੱਲਾ ਸੰਧੂ ਸਾਂਝਾ ਟੀਵੀ, ਦਵਿੰਦਰ ਬੈਨੀਪਾਲ, ਪੱਤਰਕਾਰ ਜੋਗਿੰਦਰ ਸਿੰਘ ਜਗਰਾਉਂ , ਮਹੇਸ਼ਇੰਦਰ ਸਿੰਘ ਮਾਂਗਟ ਪੱਤਰਕਾਰ, ਸੰਦੀਪ ਸਿੰਘ ਧੰਜੂ ਪ੍ਰਤੀਨਿਧ ਰੋਜ਼ਾਨਾ ਅਜੀਤ, ਸੁਰਜੀਤ ਸਿੰਘ ਮਾਧੋਪੁਰੀ, ਬਲਿਹਾਰ ਸਿੰਘ ਲੇਹਲ ਯੂ ਐਸ ਏ, ਕੁਲਜਿੰਦ, ਮਨਧੀਰ ਕੌਰ ਮਨੂ ਵਿੰਨੀਪੈਗ, ਗੁਰਮੀਤ ਸਿੰਘ ਸਿੱਧੂ, ਅੰਗਰੇਜ਼ ਸਿੰਘ ਬਰਾੜ, ਰਾਜਿੰਦਰ ਸਿੰਘ ਪੰਧੇਰ, ਹਰਚੰਦ ਸਿੰਘ ਬਾਗੜੀ, ਪਿਆਰਾ ਸਿੰਘ ਕੁੱਦੋਵਾਲ,  ਅੰਮ੍ਰਿਤ ਦੀਵਾਨਾ,ਸੁਰਿੰਦਰ ਚਾਹਲ, ਪਰਮਜੋਤ ਸਿੰਘ,  ਵੱਡੀ ਗਿਣਤੀ ‘ਚ ਸ਼ਖ਼ਸੀਅਤਾਂ ਹਾਜ਼ਰ ਸਨ