Headlines

ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਪੰਜਾਬ ਭਵਨ ਸਰੀ ਦੇ ਵੇਹੜੇ

ਸਿਆਟਲ ( ਮੰਗਤ ਕੁਲਜਿੰਦ)- ਪੰਜਾਬ ਭਵਨ ਸਰੀ ਦੇ ਬਾਨੀ ਸ਼੍ਰੀ ਸੁੱਖੀ ਬਾਠ,ਅੰਤਰਰਾਸ਼ਟਰੀ ਪੱਧਰ ਦੇ ਕਵੀ ਕਵਿੰਦਰ ਚਾਂਦ ਅਤੇ ਕਵੀ ਅਮਰੀਕ ਪਲਾਹੀ ਵੱਲੋਂ ਪਿਆਰ ਭਰੇ ਸੱਦੇ ਨੂੰ ਸਿਰ ਮੱਥੇ ਮੰਨਦਿਆਂ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੇ ਮੈਂਬਰਾਂ, ਅਹੁਹਦੇਦਾਰਾਂ ਦੀ, ਅਕਤੂਬਰ 8 ਅਤੇ 9 ਦੋ ਦਿਨਾਂ ਕੌਮਾਂਤਰੀ ਪੰਜਾਬੀ ਸਾਹਿਤ,ਚੇਤਨਤਾ ਅਤੇ ਪਰਵਾਸ ਵਿਸ਼ੇ ਉਪਰ ਸਾਲਾਨਾ ਸੰਮੇਲਨ-5’ ਵਿੱਚ ਸਨੇਹ ਭਰੀ ਹਾਜ਼ਰੀ, ਅਮਰੀਕਾ -ਕੈਨੇਡਾ ਦੀ ਦੋਸਤੀ ਦੇ ਰੰਗ ਨੂੰ ਹੋਰ ਗੂਹੜਾ ਕਰ ਰਹੀ ਸੀ।ਇਸ ਸੰਮੇਲਨ ਵਿੱਚ ਦੇਸ਼ ਦੁਨੀਆਂ ਤੋਂ ਆਪੋ-ਆਪਣੇ ਵਿਸ਼ਿਆਂ ਦੇ ਮਾਹਿਰ ਡਾ. ਸਾਧੂ ਸਿੰਘ, ਡਾ.ਐਸ.ਪੀ ਸਿੰਘ, ਡਾ.ਬੀ.ਐਸ.ਘੁੰਮਣ, ਡਾ.ਗੁਰਪਿੰਦਰ ਸਿੰਘ ਸਮਰਾ, ਸੁਨੀਲ ਡੋਗਰਾ, ਪਾਲੀ ਭੁਪਿੰਦਰ, ਨਵਨੀਤ ਵਿੰਨੀਪੈਗ, ਡਾ.ਗੁਰਬਖਸ਼ ਭੰਡਾਲ,ਇੰਦਰਜੀਤ ਸਿੰਘ ਧਾਮੀ, ਕਮਲਜੀਤ ਢਿਲੋਂ, ਸ਼ਿਵ ਰਾਜ ਘੁੰਮਣ, ਡਾ.ਗੋਪਾਲ ਸਿੰਘ ਬੁੱਟਰ, ਜਸਵੀਰ ਮੰਗੂਵਾਲ, ਡਾ.ਬਬਨੀਤ ਕੌਰ ਅਤੇ ਜੈਗ ਖੋਸਾ ਆਦਿ ਨੇ ਸਮਾਜ ਨੂੰ ਪੇਸ਼ ਸਮੱਸਿਆਵਾਂ ਦੇ ਵਿਸ਼ਲੇਸ਼ਣ ਨਾਲ ਸਾਂਝ ਪਵਾਈ।
ਧਰਤੀ ਦੇ ਵੱਖ -ਵੱਖ ਖਿੱਤਿਆਂ ਤੋਂ ਵਿਸ਼ੇਸ਼ ਤੌਰ ਤੇ ਸੱਦੇ ਕਵੀਆਂ-ਕਵਿੱਤਰੀਆਂ ਬਾਬਾ ਨਜ਼ਮੀ, ਸੁਖਵਿੰਦਰ ਅੰਮ੍ਰਿਤ, ਗੁਰਤੇਜ ਕੋਹਾਰਵਾਲਾ, ਤਾਹਿਰਾ ਸਰਾ, ਡਾ.ਕਰਨੈਲ ਸਿੰਘ ਸ਼ੇਰਗਿੱਲ, ਡਾ.ਗੁਰਮਿੰਦਰ ਸਿੱਧੂ, ਰਵਿੰਦਰ ਸਰਾਅ, ਸੁਰਜੀਤ ਕੌਰ ਟੋਰਾਂਟੋ, ਆਦਿ ਨੇ ਆਪੋ ਆਪਣੀਆਂ ਨਜ਼ਮਾਂ,ਗ਼ਜ਼ਲਾਂ, ਗੀਤਾਂ ਨਾਲ ਆਲੇ ਦੁਆਲੇ “ਚ ਵਿਸਮਾਦ ਭਰ ਦਿੱਤਾ। ਸਥਾਨਿਕ ਕਵੀਆਂ ਜਸਵੀਰ ਭਲੂਰੀਆ, ਕ੍ਰਿਸ਼ਨ ਭਨੋਟ,ਦਰਸ਼ਨ ਸਿੰਘ ਸੰਘਾ,ਹਰਚੰਦ ਸਿੰਘ ਬਾਗੜੀ,ਜਰਨੈਲ ਸਿੰਘ, ਇੰਦਰਜੀਤ ਸਿੰਘ ਧਾਮੀ ਆਦਿ ਨੇ ਜਿੱਥੇ ਵੱਖ -ਵੱਖ ਵਿਸ਼ਿਆਂ ਨੂੰ ਆਪਣੇ ਕਲਾਵੇ ‘ਚ ਲਈ ਬੈਠੇ ਕਾਵਿ-ਰੂਪਾਂ ਨੂੰ ਪੇਸ਼ ਕੀਤਾ ਉਥੇ ਪੰਜਾਬੀ ਲਿਖਾਰੀ ਸਭਾ ਸਿਆਟਲ ਤੋਂ ਪ੍ਰੋਗਰਾਮ ਦਾ ਹਿੱਸਾ ਬਣੇ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਨਸ਼ਿਆਂ ਜਿਹੀ ਕੁਰੀਤੀ ਦੇ ਸੰਬੰਧਿਤ ਗੀਤ, ਮੰਗਤ ਕੁਲਜਿੰਦ ਨੇ ਸੱਭਿਆਚਾਰਕ ਗੀਤ- ਇੱਲਾਂ ਤੇ ਕਾਵਾਂ ਰਲ ਕੇ ਪੁੱਛੇ ਸਿਰਨਾਵੇਂ ਬਈ…., ਸਾਧੂ ਸਿੰਘ ਝੱਜ ਨੇ ਹਾਸਿਆਂ ਭਰੇ ਲਹਿਜ਼ੇ ਵਿੱਚ ਭਾਰਤੀ ਅਤੇ ਅਮਰੀਕਨ ਸਮਾਜ ਦੀ ਤੁਲਨਾ ਅਤੇ ਸਿਹਤ-ਸੁਚੇਤਨਾ ਦੇ ਗਿਆਨੀ ਸਭਾ ਦੇ ਮੈਂਬਰ ਸ਼ਸ਼ੀ ਪਰਾਸ਼ਰ ਨੇ ਹਾਜ਼ਰੀ ਲਵਾਈ। ਰੂਪ ਦਵਿੰਦਰ ਨਾਹਲ, ਹਰਪ੍ਰੀਤ ਸਿੰਘ,ਨਵਜੋਤ ਢਿਲੋਂ,ਜੈਸਮੀਨ, ਪਰਮਜੀਤ ਸਰਾਏ,ਬਲਦੇਵ ਰਹਿਪਾ, ਪਰਮਿੰਦਰ ਸਵੈਚ, ਸ਼ਾਦੀ ਰਾਮ ਗੋਇਲ,ਪਾਰਸ ਅਤੇ ਸਰੀ ਦੀਆਂ ਹੋਰ ਕਈ ਜਾਣੀਆ ਪਹਿਚਾਣੀਆਂ ਸਖਸ਼ੀਅਤਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਹਰ ਇਕ ਵਿਸ਼ੇ ਤੇ ਔਰਤਾਂ ਦੀ ਅੱਧ ਤੋਂ ਵੱਧ ਨੁਮਾਇੰਗੀ ਇਸ ਪ੍ਰੋਗਰਾਮ ਦੀ ਪ੍ਰਾਪਤੀ ਸੀ। ਡਾ.ਸਾਹਿਬ ਸਿੰਘ ਨੇ ਬੇਟੀ ਅਰਸ਼ਿਤਾ ਸਿੰਘ ਦੇ ਸਹਿਯੋਗ ਨਾਲ ਦੋਨੋਂ ਦਿਨ ਖੇਡੇ ਨਾਟਕਾਂ ‘ਲੱਛੂ ਕਬਾੜੀਆ’ ਅਤੇ ‘ਸੰਦੂਕੜੀ ਖੋਲ੍ਹ ਨਰੈਣਿਆ’ ਨੂੰ ਦੇਖਣ ਵਾਲਿਆਂ ਦਾ ਭਾਰੀ ਇਕੱਠ ਇਹਨਾਂ ਦੀ ਲੋਕ-ਪਸੰਦੀ ਦਾ ਸਬੂਤ ਸੀ ।
ਸ.ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ, ਪੰਜਾਬ ਭਵਨ ਵੱਲੋਂ ਸਮਾਜ ਸੇਵਕ ਸੁੱਚਾ ਸਿੰਘ ਕਲੇਰ, ਨਦੀਮ ਪਰਮਾਰ ਸ਼ਾਇਰ, ਮਨਜੀਤ ਗਿੱਲ ਸਮਾਜ ਸੇਵਿਕਾ ਨੂੰ ਦਿੱਤਾ ਗਿਆ ਜਦੋਂ ਕਿ ਧਾਮੀ ਪਰਿਵਾਰ ਯਾਦਗਾਰੀ ਐਵਾਰਡ ਨਾਲ ਬਲਵਿੰਦਰ ਸੰਧੂ (ਭਾਰਤ) ਨੂੰ ਸਨਮਾਨਿਤ ਕੀਤਾ ਗਿਆ। ਸੰਚਾਰ ਦੇ ਵੱਖ -ਵੱਖ ਮਾਧਿਅਮਾਂ ਰਾਹੀਂ ਇਸ ਸੰਮੇਲਨ ਦਾ ਪਲ ਪਲ, ਛਿਣ ਛਿਣ,ਦੇਸ਼ ਵਿਦੇਸ਼ ਬੈਠੇ ਪੰਜਾਬੀ ਪਿਆਰਿਆਂ ਦੇ ਕੰਨਾਂ ਵਿੱਚ ਰਸ ਘੋਲਦਾ ਰਿਹਾ ਅਤੇ ਨਾਲ ਹੀ ਉਹਨਾਂ ਦੀਆਂ ਅੱਖਾਂ ਨੂੰ ਸਕੂਨ ਬਖਸ਼ਦਾ ਰਿਹਾ।
ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ, ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਲਈ ਪੰਜਾਬੀ ਭਵਨ ਸਰੀ ਕੈਨੇਡਾ ਅਤੇ ਪੰਜਾਬ ਭਵਨ ਜਲੰਧਰ ਦੀ ਸਮੁੱਚੀ ਟੀਮ ਨੂੰ ਮੁਬਾਰਕਾਂ ਭੇਜਦੀ ਹੈ ਅਤੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹੈ।
ਬਲਿਹਾਰ ਸਿੰਘ ਲੇਹਲ ਪ੍ਰਧਾਨ +1 206 244 4663
ਪ੍ਰਿਤਪਾਲ ਸਿੰਘ ਟਿਵਾਣਾ ਸਕੱਤਰ+1 206 765 9069
ਮੰਗਤ ਕੁਲਜਿੰਦ ਪ੍ਰੈਸ ਸਕੱਤਰ +1 425 286 0163(ਸਿਆਟਲ)