Headlines

ਪਿੰਡ ਕੈਰੋਂ ਵਿਖ਼ੇ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ ਸ਼ਾਮਿਲ

ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਲੋਕ ਪੂਰੇ ਉਤਾਵਲੇ -ਹਰਜੀਤ ਸੰਧੂ –
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ-
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਨੂੰ ਜ਼ਿਲ੍ਹਾ ਤਰਨਤਾਰਨ ਵਿੱਚ ਲਗਾਤਾਰ ਬਲ ਮਿਲ ਰਿਹਾ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਪੱਟੀ ਦੇ ਰਾਜਸੀ ਤੌਰ ‘ਤੇ ਪ੍ਰਸਿੱਧ ਪਿੰਡ ਕੈਰੋਂ ਵਿਖੇ ਸ਼ੁੱਕਰਵਾਰ ਨੂੰ ਦਰਜਨਾਂ ਪਰਿਵਾਰਾਂ ਨੇ ਪੱਟੀ ਹਲਕੇ ਦੇ ਮੰਡਲ ਦਿਹਾਤੀ ਪ੍ਰਧਾਨ ਕਾਰਜ ਸਿੰਘ ਸ਼ਾਹ ਦੀ ਪ੍ਰੇਰਨਾ ਅਤੇ ਜ਼ਿਲਾ ਮੀਤ ਪ੍ਰਧਾਨ ਅਤੁਲ ਜੈਨ ਦੇ ਉੱਦਮਾਂ ਸਦਕਾ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਗੁਰਿੰਦਰ ਸਿੰਘ ਬੱਬੂ,ਗੁਲਜਾਰ ਸਿੰਘ,ਕੁਲਵੰਤ ਸਿੰਘ,ਅਮਰੀਕ ਸਿੰਘ,ਸਵਰਨ ਸਿੰਘ,ਬਲਰਾਜ ਸਿੰਘ,ਦਿਲਬਾਗ ਸਿੰਘ,ਗੁਰਿੰਦਰ ਸਿੰਘ,ਗੁਰਮੀਤ ਸਿੰਘ,ਰਾਜ ਕੁਮਾਰ ਵਿੱਕੀ,ਅਮਨਦੀਪ ਸਿੰਘ,ਗੁਰਵੇਲ ਸਿੰਘ,ਗੁਰਸੇਵਕ ਸਿੰਘ,ਕੁਲਦੀਪ ਸਿੰਘ,ਸੰਤੋਖ ਸਿੰਘ, ਹਰਜਿੰਦਰ ਸਿੰਘ,ਅਮਰੀਕ ਸਿੰਘ, ਨਿਰਵੈਲ ਸਿੰਘ,ਗੁਰਚਰਨ ਸਿੰਘ,ਗੁਰਪ੍ਰੀਤ ਸਿੰਘ,ਸੁਖਦੇਵ ਸਿੰਘ,ਬਖਸੀਸ਼ ਸਿੰਘ,ਭਜਨ ਸਿੰਘ,ਜਤਿੰਦਰ ਕੁਮਾਰ,ਜਗਜੀਤ ਸਿੰਘ,ਬਲਵਿੰਦਰ ਕੁਮਾਰ,ਹਰਜਿੰਦਰ ਸਿੰਘ, ਮਰੁਪਿੰਦਰ ਸਿੰਘ,ਸੁਖਦੇਵ ਸਿੰਘ,ਅਮਰਜੀਤ ਸਿੰਘ,ਗੁਰਦੇਵ ਸਿੰਘ,ਕਵਲਜੀਤ ਸਿੰਘ,ਸਤਨਾਮ ਸਿੰਘ,ਪਰਗਟ ਸਿੰਘ,ਬਲਵਿੰਦਰ ਸਿੰਘ,ਨਿਰਵੈਲ ਸਿੰਘ,ਰੋਮਾ ਸਿੰਘ,ਗੌਰਵਪਾਲ ਸਿੰਘ,ਹਰਜਿੰਦਰ ਸਿੰਘ,ਬਲਵਿੰਦਰ ਸਿੰਘ,ਸੁਖਦੇਵ ਸਿੰਘ,ਗੁਰਦਿਆਲ ਸਿੰਘ,ਪਰਦੀਪ ਸਿੰਘ,ਪਿਆਰਾ ਸਿੰਘ,ਸਤਨਾਮ ਸਿੰਘ,ਹਰਪਾਲ ਸਿੰਘ,ਗੁਰਲਾਲ ਸਿੰਘ,ਚਮਕੌਰ ਸਿੰਘ,ਹਰਜਿੰਦਰ ਸਿੰਘ ਆਦਿ ਪਰਿਵਾਰਾਂ ਅਤੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਦਿਆਂ ਉਹਨਾਂ ਨੂੰ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੋਲਦਿਆਂ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਵੱਡਾ ਸਿਆਸੀ ਮਹੱਤਵ ਰੱਖਣ ਵਾਲੇ ਪਿੰਡ ਕੈਰੋਂ ਵਿਖ਼ੇ ਸੈਂਕੜੇ ਲੋਕਾਂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਲੋਕ ਹੁਣ ਪੰਜਾਬ ਦੀ ਵਾਗਡੋਰ ਭਾਜਪਾ ਨੂੰ ਫੜਾਉਣ ਦਾ ਮਨ ਪੂਰੀ ਤਰ੍ਹਾਂ ਬਣਾ ਚੁੱਕੇ ਹਨ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਪੂਰੇ ਉਤਾਵਲੇ ਹਨ। ਲੋਕ ਲਾਰੇ ਲਾਉਣ ਵਾਲਿਆਂ ਨਾਲੋਂ ਪੰਜਾਬ ਵਿੱਚ ਮਜ਼ਬੂਤ ਲੀਡਰਸ਼ਿਪ ਚਾਹੁੰਦੇ ਹਨ।ਉਹਨਾਂ ਨੇ ਇਸ ਵੱਡੇ ਸਮਾਗਮ ਲਈ ਕਾਰਜ ਸਿੰਘ ਸ਼ਾਹ ਅਤੇ ਅਤੁਲ ਜੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਦੇ ਆਗੂਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਇਸੇ ਤਰ੍ਹਾਂ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਪਾਰਟੀ ਨੂੰ ਹਰ ਘਰ ਨਾਲ਼ ਜੋੜਿਆ ਜਾ ਸਕੇ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਜ਼ਿਲਾ ਮੀਤ ਪ੍ਰਧਾਨ ਸ਼ਿਵ ਕੁਮਾਰ ਸੋਨੀ,ਅਤੁਲ ਜੈਨ ਪੱਟੀ,ਸੀਨੀਅਰ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ,ਬਲਜਿੰਦਰ ਸਿੰਘ ਕੈਰੋਂ ਜਰਨਲ ਸਕੱਤਰ ਕਿਸਾਨ ਮੋਰਚਾ,ਕਾਰਜ ਸਿੰਘ ਸ਼ਾਹ ਪ੍ਰਧਾਨ ਪੱਟੀ ਦਿਹਾਤੀ ਮੰਡਲ,ਅਵਤਾਰ ਸਿੰਘ,ਹਰਪਾਲ ਸਿੰਘ,ਸੁੱਖ ਚੰਦਨਦੀਪ ਸਿੰਘ ਪ੍ਰਧਾਨ ਯੁਵਾ ਮੋਰਚਾ,ਸੁੱਖਵਿੰਦਰ ਸਿੰਘ ਪ੍ਰਧਾਨ ਐਸਸੀ ਮੋਰਚਾ,ਨਿਰਮਲ ਸਿੰਘ ਨੰਦਪੁਰ ਪ੍ਰਧਾਨ ਐਸ ਸੀ ਮੋਰਚਾ,ਜਤਿੰਦਰ ਕੁਮਾਰ ਬੱਬੂ,ਜਰਨੈਲ ਸਿੰਘ,ਕੁਲਵੰਤ ਸਿੰਘ,ਸੰਜੀਵ ਸ਼ਰਮਾ,ਰਵਿੰਦਰ ਕੁਮਾਰ ਸੋਨਾ,ਰੂਪ ਲਾਲ,ਜਗਤਾਰ ਸਿੰਘ ਸਰਾਫ,ਗੁਰਿੰਦਰ ਸਿੰਘ ਫ਼ੌਜੀ, ਦਰਬਾਰਾ ਸਿੰਘ ਫ਼ੌਜੀ,ਕਰਨਦੀਪ ਸਿੰਘ,ਪਰਗਟ ਸਿੰਘ,ਬਿੱਕਰ ਸਿੰਘ,ਸਤਨਾਮ ਸਿੰਘ,ਰੁਪਿੰਦਰ ਸਿੰਘ,ਰਵਿੰਦਰ ਕੌਰ,ਹਰਜੀਤ ਕੌਰ, ਨਿਰਮਲ ਕੌਰ,ਕਿਰਨਦੀਪ ਕੋਰ, ਨਰਿੰਦਰ ਕੌਰ, ਕਰਮਬੀਰ ਕੌਰ,ਜੋਗਿੰਦਰ ਕੌਰ ਅਤੇ ਪੱਟੀ ਮੰਡਲ ਦੇ ਹੋਰ ਭਾਜਪਾ ਅਹੁਦੇਦਾਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ – ਪਿੰਡ ਕੈਰੋਂ ਵਿਖ਼ੇ ਭਾਜਪਾ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਆਗੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)