Headlines

ਝਬਾਲ ਦੀ ਧੀ ਮੀਨਾਕਸ਼ੀ ਦਾ ਜੱਜ ਬਨਣ ‘ਤੇ ਸਨਮਾਨ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,15 ਅਕਤੂਬਰ –
ਤਰਨਤਾਰਨ ਜਿਲੇ ਦੇ ਕਸਬਾ ਅੱਡਾ ਝਬਾਲ ਦੀ ਬਹੁਤ ਹੀ ਹੋਣਹਾਰ ਧੀ ਮੀਨਾਕਸ਼ੀ ਜਿਸ ਨੇ ਬੀ ਐੱਸ ਸੀ, ਐਲ ਐਲ ਬੀ ਦੀ ਪੜਾਈ ਤੋਂ ਬਾਅਦ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਰਾਤ ਦਿਨ ਦੀ ਪੜਾਈ ਤੋਂ ਬਾਅਦ ਪੀ ਸੀ ਐੱਸ ( ਜੁਡੀਸ਼ੀਅਲ) ਦਾ ਇਮਤਿਹਾਨ ਦਿੱਤਾ ਅਤੇ ਪੂਰੇ ਪੰਜਾਬ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਜੱਜ ਵਜੋਂ ਨਿਯੁਕਤ ਹੋ ਕੇ ਆਪਣੇ ਮਾਤਾ ਪਿਤਾ,ਇਲਾਕੇ ਅਤੇ ਤਰਨਤਾਰਨ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।ਇਸ ਖੁਸ਼ੀ ਦੇ ਮੌਕੇ ‘ਤੇ ਮੀਨਾਕਸ਼ੀ ਦੇ ਘਰ ਉਨਾਂ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਵਿਸੇਸ਼ ਤੌਰ ਤੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਅਤੇ ਪਰਿਵਾਰ ਨਾਲ ਖੁਸ਼ੀ ਜ਼ਾਹਿਰ ਕੀਤੀ ਗਈ।ਇਸ ਮੌਕੇ ਉਨਾਂ ਨਾਲ ਸੀਨੀਅਰ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ,ਪੱਤਰਕਾਰ ਰਾਜਿੰਦਰ ਖੁੱਲਰ ਅਤੇ ਹੋਰ ਵੀ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ।ਇਸ ਮੌਕੇ ‘ਤੇ ਨਵ ਨਿਯੁਕਤ ਮੀਨਾਕਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੁਭਾਸ਼ ਚੰਦਰ ਜੋ ਭਾਰਤੀ ਜੀਵਨ ਬੀਮਾ ਨਿਗਮ ਅੰਮ੍ਰਿਤਸਰ ਵਿਖੇ ਸੀਨੀਅਰ ਬ੍ਰਾਂਚ ਮੈਨੇਜਰ ਹਨ, ਮਾਤਾ ਕਮਲੇਸ਼ ਰਾਣੀ,ਸਾਬਕਾ ਸਰਪੰਚ ਦਾਦੀ ਪ੍ਰਸਿੰਨੀ ਦੇਵੀ,ਚਾਚਾ ਏਐੱਸਆਈ ਨਰੇਸ਼ ਕੁਮਾਰ,ਆਸਟ੍ਰੇਲੀਆ ਪੀਆਰ ਵੱਡੀ ਭੈਣ ਦਿਵਿਆ,ਛੋਟਾ ਭਰਾ ਬਨਿਸ਼ ਵੱਲੋਂ ਹਮੇਸ਼ਾਂ ਹੀ ਪੜ ਲਿਖ ਕੇ ਉੱਚ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਤੇ ਇਨ੍ਹਾਂ ਦੇ ਉਤਸ਼ਾਹ ਅਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ ਅਤੇ ਵਿਸ਼ੇਸ਼ ਤੌਰ ‘ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਸ ਅਹੁਦੇ ‘ਤੇ ਬੈਠ ਕੇ ਪੂਰੀ ਇਮਾਨਦਾਰੀ,ਮਿਹਨਤ ਨਾਲ ਲੋਕਾਂ ਨਾਲ ਇਨਸਾਫ ਲਈ ਕੰਮ ਕਰਦੀ ਰਹਾਂਗੀ।
ਫੋਟੋ ਕੈਪਸ਼ਨ:ਆਪਣੀ ਮਿਹਨਤ ਅਤੇ ਲਗਨ ਨਾਲ ਜੱਜ ਬਨਣ ‘ਤੇ ਮਿਨਾਕਸ਼ੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਸਿੰਦਬਾਦ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)